Meanings of Punjabi words starting from ਬ

ਦੇਖੋ, ਬਲਾ. "ਜਹਾਂਗੀਰ ਨਰਨਾਹ ਕੀ ਸਕਲ ਬਲੈਯਾਂ ਲੇਤ." (ਚਰਿਤ੍ਰ ੪੮) ਦੇਖੋ, ਬਲਾਇ ਲੇਨਾ.


ਦੇਖੋ, ਬਲਾਇ ਲੇਨਾ.


ਰਿਆਸਤ ਨਾਭੇ ਦੀ ਤਸੀਲ ਧਨੌਲਾ, ਥਾਣਾ ਫੂਲ ਦਾ ਇੱਕ ਪਿੰਡ, ਜਿਸ ਦੀ ਜੂਹ ਅੰਦਰ ਬਾਬੇ ਬੂਲੇ¹ ਦੀ ਇੱਕ ਪ੍ਰਸਿੱਧ ਥਾਂ ਹੈ. ਉੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਇੱਕ ਰਾਤ ਵਿਰਾਜੇ ਹਨ ਅਰ ਸੰਝ ਵੇਲੇ ਵਿਚਰਦੇ ਹੋਏ ਬੱਲੋ ਪਿੰਡ ਭੀ ਦਰਸ਼ਨ ਦਿੱਤਾ ਹੈ. ਬੱਲੋ ਗੁਰੂ ਸਾਹਿਬ ਦਾ ਗੁਰਦ੍ਵਾਰਾ ਹੈ. ਭਾਈ ਸੇਵਾ ਸਿੰਘ ਜੀ ਨਾਮ ਦੇ ਰਸੀਏ ਅਰ ਵਰਤਾਕੇ ਛਕਣ ਵਾਲੇ ਸੇਵਾਦਾਰ ਹਨ.


ਦੇਖੋ, ਬਲੂਚ ਅਤੇ ਬਲੂਚਿਸਤਾਨ.