Meanings of Punjabi words starting from ਭ

ਭੇਤ ਵਿੱਚ. ਭਾਵ- ਆਸ਼ਯ ਅਨੁਸਾਰ. "ਚਲਾਂ ਗੁਰ ਕੇ ਭੈ ਭੇਤਿ." (ਮਲਾ ਅਃ ਮਃ ੧)


ਭੇਦ (ਰਾਜ਼) ਜਾਣਨ ਵਾਲਾ। ੨. ਜਾਸੂਸ.


ਦੇਖੋ, ਭੇਤ ੨. "ਭੇਤੁ ਚੇਤੁ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਰੇ) ੨. ਸੰ. ਭਵੇਤ੍‌. ਹੁੰਦਾ. "ਅਲਿ ਕਮਲ ਭਿੰਨ ਨ ਭੇਤੁ." (ਬਿਲਾ ਅਃ ਮਃ ੫)


ਚਿੱਤ ਦਾ ਭੇਤ. ਦੇਖੋ, ਚੇਤ ੩। ੨. ਸੰ. ਭਵੇਤ੍‌ ਚੇਤ੍‌. ਵ੍ਯ- ਹੋਵੇ ਯਦਿ. ਜੇ ਹੋਵੇ.


ਸੰ. भेत्त्ृ. ਭੇਦਨ (ਵਿੰਨ੍ਹਣ- ਚੀਰਨ) ਵਾਲਾ। ੨. ਜਿੱਤਣ ਵਾਲਾ.


(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)