Meanings of Punjabi words starting from ਲ

ਦੇਖੋ, ਲੁਹਾਰ.


ਲੋਹੇ ਜਿਹਾ ਦ੍ਰਿੜ੍ਹ ਦੁਰਗ (ਕਿਲਾ). ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਰਚਿਆ ਇੱਕ ਅਮ੍ਰਿਤਸਰ ਜੀ ਦੀ ਸ਼ਹਰਪਨਾਹ ਦਾ ਜੰਗੀ ਬੁਰਜ. ਦੇਖੋ, ਅਮ੍ਰਿਤਸਰ ੧੮। ੨. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਆਨੰਦਪੁਰ ਦਾ ਇੱਕ ਕਿਲਾ। ੩. ਦੀਨੇ (ਕਾਂਗੜ) ਪਿੰਡ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਵਿਸ਼੍ਰਾਮ ਦਾ ਅਸਥਾਨ. ਦੇਖੋ, ਦੀਨਾ ੩। ੪. ਮੁਖ਼ਲਿਸਗੜ੍ਹ ਦਾ ਨਾਮ ਬਦਲਕੇ ਬਾਬੇ ਬੰਦੇ ਦਾ ਦ੍ਰਿੜ੍ਹ ਕੀਤਾ ਕਿਲਾ, ਜੋ ਸਢੌਰੇ ਪਾਸ ਪੰਮੂ ਪਿੰਡ ਦੇ ਲਾਗੇ ਪਹਾੜੀ ਪੁਰ ਸੀ. ਇਸ ਥਾਂ ਬੰਦੇ ਬਹਾਦੁਰ ਨੂੰ ਫੜਨ ਲਈ ਬਹਾਦੁਰਸ਼ਾਹ ਆਪ ਬਹੁਤ ਫੌਜ ਲੈਕੇ ਗਿਆ ਸੀ ਅਰ ਬਾਦਸ਼ਾਹ ਫ਼ਰਰੁਖ਼ਸਿਯਰ ਦੇ ਜਮਾਨੇ ਸੈਯਦ ਅਮੀਰਖਾਨ ਨੇ ਬਹੁਤ ਫੌਜ ਲੈਕੇ ਇੱਥੇ ਸਿੱਖਾਂ ਨਾਲ ਭਾਰੀ ਜੰਗ ਕੀਤਾ. ਦੇਖੋ, ਮੁਖਲਿਸਗੜ੍ਹ। ੫. ਗੁਰਦਾਸਪੁਰ ਦੇ ਪਾਸ ਬੰਦੇ ਬਹਾਦੁਰ ਦਾ ਕਿਲਾ. ਜੋ ਸਨ ੧੭੧੨ ਵਿੱਚ ਤਿਆਰ ਹੋਇਆ ਸੀ.


ਲੋਹੇ ਦੇ ਕਵਚਾਦਿ ਨਾਲ ਜਿਸ ਦਾ ਸ਼ਰੀਰ ਕਸਿਆ ਹੋਇਆ ਹੈ. ਕਵਚ ਅਤੇ ਸ਼ਸਤ੍ਰਧਾਰੀ ਯੋਧਾ. "ਘੂਮੈ ਲੋਹਘੁੰਟੰ." (ਵਿਚਿਤ੍ਰ)


ਲੋਹੇ ਦੀ ਹੱਟ ਕਰਨ ਵਾਲਾ. ਲੋਹੇ ਦਾ ਵਪਾਰੀ.


ਮਨੂਰ. ਦੇਖੋ, ਲੋਸਟ ੧. "ਮਨੁ ਲੋਹਟੁ ਹੈ ਮੋਹਿਆ ਦੂਜੈਭਾਇ." (ਪ੍ਰਭਾ ਅਃ ਮਃ ੩) ਭਾਵ- ਕਠੋਰ ਅਤੇ ਮੈਲਾ.