Meanings of Punjabi words starting from ਅ

ਕ੍ਰਿ. ਵਿ- ਅਤਃ ਏਵ. ਇਸੇ ਕਾਰਣ. ਇਸੇ ਲਈ.


ਸੰ. ਅਸਹ੍ਯਤਾ. ਸੰਗ੍ਯਾ- ਅਸਹਨਸ਼ੀਲਤਾ. ਸਹਨਸ਼ੀਲਤਾ ਦਾ ਅਭਾਵ। ੨. ਦੂਸਰੇ ਦੀ ਮਾਨ ਵਡਿਆਈ ਵੇਖਕੇ ਨਾ ਸਹਾਰਨ ਦਾ ਸੁਭਾਉ. ਦੇਖੋ, ਅਤਿਸੈਤਾ. "ਅਤਸਹਿਤਾ ਦੁਖ ਸੁਖ ਮਹਿ ਹੋਈ." (ਨਾਪ੍ਰ)


ਵਿ- ਅਤਿ ਸ਼ੋਭਨ. ਬਹੁਤ ਸੁੰਦਰ. ਮਨੋਹਰ.


ਵਿ- ਤਤ੍ਵ ਰਹਿਤ. ਅਸਾਰ. ਫੋਗ। ੨. ਪੰਚ ਭੂਤ ਰਹਿਤ. ਜਿਸ ਵਿੱਚ ਪੰਜ ਤੱਤ ਨਹੀਂ। ੩. ਸੰਗ੍ਯਾ- ਪ੍ਰਪੰਚ. ਜਗਤ. ਜਿਸ ਦੀ ਵਾਸਤਵ ਸੱਤਾ ਪਰਮ ਤਤ੍ਵ (ਅਕਾਲ) ਤੋਂ ਭਿੰਨ ਨਹੀਂ. "ਨਮੋ ਪਰਮ ਤੱਤੰ ਅਤੱਤੰ ਸਰੂਪੇ." (ਜਾਪੁ) ੪. ਜੋ ਤਤ (ਉਹ) ਸ਼ਬਦ ਨਾਲ ਨਹੀਂ ਬੁਲਾਇਆ ਜਾਂਦਾ। ੫. ਤਤ ਅਤੇ ਤ੍ਵੰ ਰਹਿਤ.


ਸੰ. आततायिन- ਆਤਤਾਯੀ. ਸੰਗ੍ਯਾ- ਜਿਸ ਨੇ ਮਾਰਨ ਲਈ ਕਮਾਣ ਖਿੱਚੀ ਹੈ. ਭਾਵ- ਜਾਨ ਲੈਣ ਵਾਲਾ. ਅਤਿ ਦੁੱਖ ਦੇਣ ਵਾਲਾ. ਸੰਸਕ੍ਰਿਤ ਗ੍ਰੰਥਾਂ ਵਿੱਚ ਛੀ ਆਤਤਾਈ ਲਿਖੇ ਹਨ- ਅੱਗ ਲਾਉਣ ਵਾਲਾ, ਜ਼ਹਿਰ ਖਵਾਉਣ ਵਾਲਾ, ਧਨ, ਇਸਤ੍ਰੀ ਅਤੇ ਜ਼ਮੀਨ ਖੋਹਣ ਵਾਲਾ, ਪ੍ਰਾਣ ਲੈਣ ਵਾਲਾ.¹ "ਸੰਤ ਕਾ ਨਿੰਦਕ ਮਹਾਂ ਅਤਤਾਈ." (ਸੁਖਮਨੀ)


ਸੰ. अतद्गुण. ਸੰਗ੍ਯਾ- ਇੱਕ ਅਰਥਾਲੰਕਾਰ. ਜਿਸਥਾਂ ਸੰਗਤਿ ਦਾ ਕੁਝ ਅਸਰ ਨਾ ਹੋਵੇ, ਆਪਣਾ ਹੀ ਗੁਣ ਜਿਉਂ ਕਾ ਤਿਉਂ ਕਾਇਮ ਰਹੇ, ਅਜਿਹਾ ਵਰਣਨ "ਅਤਦਗੁਣ" ਅਲੰਕਾਰ ਹੈ. "ਜਹਿ ਸੰਗਤਿ ਤੇ ਔਰ ਕੋ ਗੁਣ ਕਛੂਕ ਨਹਿਂ ਲੇਤ."#(ਸ਼ਿਵਰਾਜ ਭੂਸਣ)#ਉਦਾਹਰਣ-#ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਹਿ ਤਿਹ ਪਾਨੀ,#ਤੈਸੇ ਹੀ ਤੁਮ ਤਾਹਿ ਪਛਾਨੋ ਭਗਤਿਹੀਨ ਜੋ ਪ੍ਰਾਨੀ.#(ਬਿਲਾ ਮਃ ੯)#ਪਾਥਰ ਕਉ ਬਹੁ ਨੀਰ ਪਵਾਇਆ,#ਨਹਿ ਭੀਗੈ ਅਧਿਕ ਸੂਕਾਇਆ,#ਖਟ ਸਾਸਤ੍ਰ ਮੂਰਖੈ ਸੁਨਾਇਆ,#ਜੈਸੇ ਦਹ ਦਿਸ ਪਵਨ ਝੁਲਾਇਆ.#(ਭੈਰ ਮਃ ੫)


ਸੰ. ਸੰਗ੍ਯਾ- ਤਨੁ (ਦੇਹ) ਰਹਿਤ, ਅਨੰਗ. ਕਾਮਦੇਵ. ਮਨਮਥ.


ਫ਼ਾ. [عطف] ਸੰਗ੍ਯਾ- ਕ੍ਰਿਪਾ. ਦਯਾ (ਦਇਆ). ੨. ਤਵੱਜੋ. ਧ੍ਯਾਨ.


ਦੇਖੋ, ਅਤਿਭੁਜ.