nan
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ.
ਸੰਗ੍ਯਾ- ਮੋਰ ਅਤੇ ਕੋਇਲ, ਜਿਨ੍ਹਾਂ ਦਾ ਕਲ (ਰਸੀਲਾ) ਕੰਠ ਹੈ। ੨. ਵਿ- ਮਿੱਠੀ ਆਵਾਜ਼ ਵਾਲਾ. ਸੁਰੀਲਾ.
nan
ਦੇਖੋ, ਕਲੁਖ। ੨. ਸੰ. ਕਿਰ੍ਸਤ. ਆਕ੍ਰਿਸ੍ਟ (आक्रष्ट ) ਵਿ- ਖਿੱਚਿਆ ਹੋਇਆ. ਧੂਹਿਆ. "ਸਿਰ ਊਪਰਿ ਖੜਗ ਕਲਖਾ." (ਵਾਰ ਮਾਰੂ ੧, ਮਃ ੩)
ਕ੍ਰਿ. ਵਿ- ਇੱਕ ਲਾਗੇ. ਇੱਕ ਕਿਨਾਰੇ. ਇੱਕ ਪਾਸੇ.
ਇੱਕ ਪ੍ਰਕਾਰ ਦਾ ਫੁੱਲਾਂ ਦਾ ਬੂਟਾ, ਜਿਸ ਦੇ ਸਿਰ ਪੁਰ ਲਾਲ ਰੰਗ ਦਾ ਫੁੱਲ, ਕਲਗੀ ਦੀ ਸ਼ਕਲ ਦਾ ਹੁੰਦਾ ਹੈ. ਕਲੰਗਾ. ਗੁਲਕਲਗਾ। ੨. ਖ਼ਾ. ਗੰਜਾ.
ਖ਼ਾ. ਗੰਜਾ.
nan
ਤੁ. [کلغی] ਸੰਗਯਾ- ਰਤਨਾਂ ਨਾਲ ਜੜਾਊ ਖੰਭਦਾਰ ਇੱਕ ਭੂਖਣ, ਜਿਸ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਅਤੇ ਮਹਾਰਾਜੇ ਸਿਰ ਪੁਰ ਪਹਿਰਦੇ ਹਨ। ੨. ਪੰਛੀਆਂ ਦੇ ਸਿਰ ਦੀ ਬੋਦੀ.
nan
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹