Meanings of Punjabi words starting from ਚ

ਦੇਖੋ, ਚਿਥਨਾ.


ਸੰਗ੍ਯਾ- ਪਾਟੇ ਅਤੇ ਪੁਰਾਣੇ ਵਸਤ੍ਰ ਦਾ ਟੁਕੜਾ. ਪਰੋਲਾ. "ਚਾਕੀ ਕਾ ਚੀਥਰਾ ਕਹਾ ਲੈਜਾਹਿ?" (ਬਸੰ ਕਬੀਰ)


ਫ਼ਾ. [چیِدن] ਚੁਗਣਾ. ਚੁਣਨਾ। ੨. ਇੰਤਖ਼ਾਬ ਕਰਨਾ. ਛਾਂਟਣਾ.


ਫ਼ਾ. [چیِدہ] ਚੀਦਹ. ਵਿ- ਚੁਣਿਆ ਹੋਇਆ. ਮੁੰਤਖ਼ਿਬ. ਚੋਣਵਾਂ.


ਸੰਗ੍ਯਾ- ਚਿੰਨ੍ਹ. ਨਿਸ਼ਾਨ। ੨. ਸੰ. ਸੰਗ੍ਯਾ- ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼, ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ- (ਆਬਾਦੀ) ੪੩੬੦੯੧੯੫੩ ਹੈ. ਚੀਨ ੧੮. ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇਸ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin) ਹੈ. "ਚੀਨ ਮਚੀਨ ਕੇ ਸੀਸ ਨ੍ਯਾਵੈਂ." (ਅਕਾਲ) ਦੇਖੋ, ਚੀਨੀ ਯਾਤ੍ਰੀ। ੩. ਚੀਣਾ ਅੰਨ। ੪. ਤਾਗਾ. ਸੂਤ। ੫. ਝੰਡੀ. ਧੁਜਾ। ੬. ਇੱਕ ਪ੍ਰਕਾਰ ਦਾ ਕਮਾਦ, ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। ੭. ਚੀਨ ਦੇਸ਼ ਦਾ ਨਿਵਾਸੀ। ੮. ਚੀਨ ਦੇਸ਼ ਦਾ ਵਸਤ੍ਰ। ੯. ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!


ਕ੍ਰਿ- ਚਿੰਨ੍ਹ ਦੇਖਕੇ ਪਹਿਚਾਣਨਾ। ੨. ਜਾਣਨਾ. ਸਮਝਣਾ. "ਜਬ ਨਹੀ ਚੀਨਸਿ ਆਤਮ ਰਾਮ." (ਗਉ ਕਬੀਰ) "ਜਿਨਿ ਆਤਮਤਤੁ ਨ ਚੀਨਿਆ." (ਪ੍ਰਭਾ ਬੇਣੀ) ੩. ਦੇਖਣਾ. ਵਿਚਾਰ ਦ੍ਰਿਸ੍ਟੀ ਨਾਲ ਵੇਖਣਾ.


ਦੇਖੋ, ਚੀਨਨਾ। ੨. ਚੀਨ ਦੇਸ਼ ਦਾ ਵਸਨੀਕ. ਚੀਨੀ। ੩. ਲਾਲ ਅਤੇ ਚਿੱਟਾ. ਡਬਖੜੱਬਾ। ੪. ਦੇਖੋ, ਚੀਣਾ। ੫. ਚੀਨਨਾ ਦਾ ਭੂਤਕਾਲ. ਵੇਖਿਆ. ਪਛਾਣਿਆ.


ਦੇਖੋ, ਚੀਨਨਾ। ੨. ਚੀਨ ਦੇਸ਼ ਦਾ ਵਸਨੀਕ. ਚੀਨੀ। ੩. ਲਾਲ ਅਤੇ ਚਿੱਟਾ. ਡਬਖੜੱਬਾ। ੪. ਦੇਖੋ, ਚੀਣਾ। ੫. ਚੀਨਨਾ ਦਾ ਭੂਤਕਾਲ. ਵੇਖਿਆ. ਪਛਾਣਿਆ.


ਸੰ. ਸੰਗ੍ਯਾ- ਚੀਨ ਦਾ ਅੰਸ਼ੁਕ (ਵਸਤ੍ਰ). ਰੇਸ਼ਮੀ ਕਪੜਾ. ਪੁਰਾਣੇ ਜ਼ਮਾਨੇ ਤੋਂ ਚੀਨ ਦੇ ਰੇਸ਼ਮੀ ਵਸਤ੍ਰ ਬਹੁਤ ਪ੍ਰਸਿੱਧ ਹਨ। ੨. ਲਾਲ ਬਾਨਾਤ ਜੋ ਚੀਨ ਵਿੱਚ. ਉਮਦਾ ਬਣਦੀ ਸੀ.