ਸੰਗ੍ਯਾ- ਨਿਸ਼ਿ, ਰਾਤ੍ਰਿ, ਰਾਤ, "ਸੂਹਾ ਰੰਗ ਸੁਪਨੇ ਨਿਸੀ,"(ਵਾਰ ਸੂਹੀ ਮਃ੩) ਰਾਤ ਦੇ ਸੁਪਨੇ ਤੁੱਲ ਹੈ.
ਵਿ- ਦੁਃ ਸ਼ੀਲ, ਬਿਨਾ ਸ਼ੀਲ, ਬਦਚਲਨ। ੨. ਸ਼ਾਂਤ ਸੁਭਾਉ ਬਿਨਾ.
nan
ਸੰ, ਨਿਸ੍ਵਨ, ਸੰਗ੍ਯਾ- ਸ਼ਬਦ, ਧੁਨਿ, ਆਵਾਜ਼, "ਨਿਸੁਨ ਨਾਦ ਡਹਡੱਹ ਡਾਮਰੁ." (ਚਰਿਤ੍ਰ ੧)
ਦੇਖੋ, ਨਿਸਲ.
ਸੰ, निशुम्भ, ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ, ਪੈਦਾ ਹੋਇਆ ਦਾਨਵ, ਇਹ ਸ਼ੁੰਭ ਦਾ ਛੋਟਾ ਭਾਈ ਸੀ, ਦੇਖੋ, ਨਮੁਚਿ ੨.
ਸੰ, ਸੰਗ੍ਯਾ- ਮਾਰਨਾ, ਵਧ ਕਰਨਾ, ਨਾਸ਼, ਦੇਖੋ, ਸੂਦਨ। ੨. ਵਿ- ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਮਾਰਨ ਵਾਲਾ (ਵਿਨਾਸ਼ਕ) ਅਰਥ ਦਿੰਦਾ ਹੈ, ਜਿਵੇਂ ਕੰਸਨਿਸੂਦਨ.
ਸੰਗ੍ਯਾ- ਨਿਸ਼ਿ- ਈਸ਼, ਨਿਸ਼ੇਸ਼, ਰਾਤ੍ਰਿ ਦਾ ਸ੍ਵਾਮੀ ਚੰਦ੍ਰਮਾ.
ਵਿ- ਨਿਸ਼ੇਸ਼ (ਚੰਦ੍ਰਮਾ) ਜੇਹਾ ਹੈ ਜਿਸ ਦਾ ਆਨਨ (ਮੁਖ), ਚੰਦ੍ਰਮੁਖੀ.
nan
nan
nan