Meanings of Punjabi words starting from ਮ

ਦੇਖੋ, ਮਰਣਾ.


ਮਰਦੇ ਹਨ. "ਜੋ ਹੋਇ ਮਰਨਿ ਪਰਵਾਣੋ." (ਵਡ ਅਲਾਹਣੀ ਮਃ ੧) ੨. ਮਰਨ ਤੋਂ.


ਸੰਗ੍ਯਾ- ਮਰਨ ਦੀ ਕ੍ਰਿਯਾ. ਮੌਤ. "ਐਸੀ ਮਰਨੀ ਜੋ ਮਰੈ, ਤਾ ਸਦਜੀਵਣੁ ਹੋਇ." (ਮਃ ੩. ਵਾਰ ਬਿਹਾ)


ਕ੍ਰਿ- ਮਰਨਾ. ਪ੍ਰਾਣਾਂ ਦਾ ਤ੍ਯਾਗ ਕਰਨਾ.


ਸੰ. ਮਰ੍‍ਮਸ੍‍ਥਲ. ਦੇਖੋ, ਮਰਮ ੩.


ਭੇਤੀਆ. ਜਾਸੂਸ.