ਇਸ ਦਾ ਅਸਲ ਨਾਉਂ Walter Reinhard ਸੀ ਪਰ ਉਪ ਨਾਉਂ Somers¹ ਸੀ, ਜਿਸ ਤੋਂ ਸਮਰੂ ਪ੍ਰਸਿੱਧ ਹੋ ਗਿਆ. ਇਹ ਫ੍ਰੈਂਚ ਅਤੇ ਜਰਮਨ ਮਾਤਾ ਪਿਤਾ ਦੇ ਮੇਲ ਤੋਂ ਸਨ ੧੭੨੦ ਦੇ ਕਰੀਬ ਪੈਦਾ ਹੋਇਆ ਸੀ. ਇਹ ਪਹਿਲਾਂ ਫ੍ਰਾਂਸ ਦੀ ਜਹਾਜੀ ਫੌਜ ਵਿੱਚ ਭਰਤੀ ਹੋਇਆ, ਫੇਰ ਅੰਗ੍ਰੇਜੀ ਫੌਜ ਵਿੱਚ ਨੌਕਰੀ ਕੀਤੀ. ਅੰਗ੍ਰੇਜ਼ੀ ਨੌਕਰੀ ਛੱਡਕੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੀ ਚਾਕਰੀ ਕੀਤੀ, ਅਤੇ ਸਨ ੧੭੬੩ ਵਿੱਚ ਪਟਨੇ ਦੇ ਰੈਜ਼ੀਡੈਂਟ ਅਤੇ ਅਨੇਕ ਅੰਗ੍ਰੇਜ਼ਾਂ ਦੀ ਜਾਨ ਲਈ. ਸਮਰੂ ਫਾਰਸੀ ਦਾ ਚੰਗਾ ਵਿਦ੍ਵਾਨ ਸੀ. ਇਸ ਨੇ ਆਪਣੇ ਉੱਦਮ ਨਾਲ ਸਰਧਨੇ² ਆਪਣੀ ਰਿਆਸਤ ਕਾਇਮ ਕੀਤੀ. ਸਨ ੧੭੭੮ ਵਿੱਚ ਇਸ ਦੀ ਮੌਤ ਆਗਰੇ ਹੋਈ.#ਬੇਗਮ ਸਮਰੂ ਲੁਤਫਅਲੀ ਖਾਨ ਦੀ ਪੁਤ੍ਰੀ ਸੀ. ਇਸ ਦਾ ਨਾਉਂ ਜ਼ੇਬੁੱਨਿਸਾ ਸੀ. ਇਸ ਦਾ ਜਨਮ ਸਨ ੧੭੫੧ ਵਿੱਚ ਹੋਇਆ, ਸਨ ੧੭੬੫ ਵਿੱਚ ਸਮਰੂ ਨਾਲ ਸ਼ਾਦੀ ਕੀਤੀ ਸਨ ੧੭੭੮ ਵਿੱਚ ਆਪਣੇ ਪਤੀ ਦੇ ਮਰਨ ਉੱਤੇ ਉਸ ਦੀ ਫੌਜ ਤੇ ਰਿਆਸਤ ਨੂੰ ਚੰਗੀ ਤਰਾਂ ਸਾਂਭਿਆ. ਟਾਮਸ ਅਤੇ ਲੇਵਾਸੋ ਆਦਿ ਯੂਰਪੀਨਾਂ ਨੂੰ ਨੌਕਰ ਰੱਖਕੇ ਕਈ ਬਹਾਦੁਰੀ ਨਾਲ ਜੰਗ ਕੀਤੇ. ਸਨ ੧੭੯੩ ਵਿੱਚ ਲੇਵਾਸੋ ਨਾਲ ਬੇਗਮ ਨੇ ਸ਼ਾਦੀ ਕਰ ਲਈ. ਲੇਵਾਸੋ ਦੋ ਵਰ੍ਹੇ ਪਿੱਛੋ ਆਤਮਘਾਤ ਕਰਕੇ ਮਰਗਿਆ ਅਤੇ ਬੇਗਮ ਪਕੜੀ ਗਈ, ਪਰ ਟਾਮਸ ਦੇ ਰਾਹੀਂ ਖਲਾਸੀ ਪਾਕੇ ਬਹਾਲ ਹੋ ਗਈ. ਸਨ ੧੮੦੫ ਵਿੱਚ ਸਰਕਾਰ ਅੰਗ੍ਰੇਜ਼ੀ ਦੇ ਅਧੀਨ ਹੋ ਕੇ ਰਾਜ ਕਰਨ ਲੱਗੀ. ਇਸ ਦਾ ਇਲਾਕਾ ਮੁਜੱਫਰਨਗਰ ਤੋਂ ਅਲੀਗੜ੍ਹ ਤਕ ਸੀ.#ਇਹ ਵਡੀ ਦਾਨੀ ਅਤੇ ਉਦਾਰਚਿੱਤ ਗਿਣੀ ਗਈ ਸੀ. ਇਸ ਨੇ ਕਈ ਗਿਰਜੇ ਬਣਵਾਏ ਅਤੇ ਧਰਮਪ੍ਰਚਾਰ ਵਿੱਚ ਚੋਖਾ ਹਿੱਸਾ ਲਿਆ. ੨੭ ਜਨਵਰੀ ਸਨ ੧੮੩੬ ਨੂੰ ਸਮਰੂ ਦੀ ਬੇਗਮ ਦਾ ਦੇਹਾਂਤ ਹੋਇਆ. "ਸਮਰੂ ਕੀ ਬੇਗਮ ਨੇ ਸਾਰਾ। ਬੀਚ ਅਇ ਥਾ ਕਾਜ ਸੁਧਾਰਾ." (ਪੰਪ੍ਰ)
nan
ਦੇਖੋ, ਰੂਪਕ (ੳ)
nan
nan
nan
nan
ਦੇਖੋ, ਸਮਲਨਾ। ੨. ਸੰ. ਵਿ- ਮਲ ਸਹਿਤ. ਮਲੀਨ। ੩. ਸੰ. ਸ਼ਮਲ. ਸੰਗ੍ਯਾ- ਪਾਪ। ੪. ਦੋਸ. ਕਲੰਕ.
ਕ੍ਰਿ- ਸੰਭਲਨਾ. ਸਾਵਧਾਨ ਹੋਣਾ। ੨. ਚੇਤੇ ਕਰਨਾ।
ਵਿ- ਸਮਦ੍ਰਸ੍ਟਾ. ਇੱਕ ਨਜਰ ਨਾਲ ਸਭ ਨੂੰ ਦੇਖਣ ਵਾਲਾ. "ਸਦਾ ਗਾਵਹਿ ਸਮਲੋਚਨ." (ਸਵੈਯੇ ਮਃ ੧. ਕੇ)
nan