nan
nan
nan
ਸੰ. गुणन ਸੰਗ੍ਯਾ- ਵਿਸ਼ੇਸ ਕਰਨਾ. ਜਰਬ ਦੇਣੀ. Multiply । ੨. ਭਾਵ- ਲੇਖਾ ਕਰਨਾ। ੩. ਚਰਚਾ ਲਈ ਯੁਕ੍ਤਿ ਸੋਚਣੀ. "ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ." (ਆਸਾ ਪਟੀ ਮਃ ੩)
nan
nan
ਵਿ- ਗੁਣਾਂ ਦਾ ਖ਼ਜ਼ਾਨਾ. "ਗੁਣ- ਨਿਧਾਨ ਅਪਾਰ ਠਾਕੁਰ." (ਜੈਤ ਛੰਤ ਮਃ ੫) ੨. ਗੁਣਾਂ ਦਾ ਸਮੁੰਦਰ. "ਗੁਣਨਿਧਿ ਗਾਇਆ ਸਭ ਦੂਖ ਮਿਟਾਇਆ." (ਆਸਾ ਛੰਤ ਮਃ ੫)#੩. ਸੰਗ੍ਯਾ- ਪਾਰਬ੍ਰਹਮ੍. ਕਰਤਾਰ. "ਸਤਿਗੁਰੁ ਸੇਵਿ ਗੁਣਨਿਧਾਨੁ ਪਾਇਆ." (ਸ੍ਰੀ ਮਃ ੩)
ਵਿ- ਗੁਣਭਰੀ ਬਾਣੀ. ਗੁਣਦਾਇਕ ਬਾਣੀ. "ਜਨ ਨਾਨਕ ਬੋਲੇ ਗੁਣਬਾਣੀ." (ਗੂਜ ਮਃ ੪)
ਸੰ. ਗੁਣਾਨੁਵਾਦ. ਸੰਗ੍ਯਾ- ਗੁਣ ਕਥਨ. ਤਾਰੀਫ਼. ਵਡਿਆਈ. "ਰਮਣ ਕੋ ਰਾਮ ਕੇ ਗੁਣਬਾਦ." (ਸਾਰ ਮਃ ੫)
ਵਿ- ਗੁਣਬੱਧ. ਗੁਣਾਂ ਦਾ ਬੰਨ੍ਹਿਆ ਹੋਇਆ. ਗੁਣਾਂ ਦੇ ਅਧੀਨ। ੨. ਦੇਖੋ, ਗੁਣਬੰਧੁ.
ਵਿ- ਗੁਣਾਂ ਦਾ ਸੰਬੰਧੀ. ਦੇਖੋ, ਗੁਣਬੰਧੁ.
ਸੰਗ੍ਯਾ- ਰੱਜੁਭ੍ਰਮ. ਜੈਸੇ ਗੁਣ (ਰੱਸੀ) ਵਿੱਚ ਸੱਪ ਦਾ ਭ੍ਰਮ. ਭਾਵ- ਮਿਥ੍ਯਾ ਭ੍ਰਮ. "ਗੁਣਭ੍ਰਮ ਭਾਗਾ ਤਉ ਮਨ ਸੁੰਨਿ ਸਮਾਨਾ." (ਆਸਾ ਕਬੀਰ)