ਦੇਖਕੇ। ੨. ਜਾਣਕੇ. ਸਮਝਕੇ. "ਸਬਦ ਚੀਨਿ ਸੁਖ ਪਾਇਆ. (ਪ੍ਰਭਾ ਅਃ ਮਃ ੩) "ਆਤਮ ਚੀਨਿ ਭਏ ਨਿਰੰਕਾਰੀ." (ਆਸਾ ਅਃ ਮਃ ੧)
ਵਿ- ਚੀਨ ਦੇਸ਼ ਨਾਲ ਸੰਬੰਧਿਤ. ਚੀਨ ਦਾ. ਚੀਨ ਦੀ ਵਸਤੁ। ੨. ਸੰਗ੍ਯਾ- ਦਾਣੇਦਾਰ ਸਾਫ਼ ਖੰਡ. ਮੈਲ ਬਿਨਾ ਉੱਤਮ ਖੰਡ। ੩. ਚੀਨ ਦੇਸ਼ ਦੀ ਸਫ਼ੇਦ ਮਿੱਟੀ, ਜੋ 'ਕਿਙਭਿਚੀਨ' ਪਹਾੜ ਤੋਂ ਨਿਕਲਦੀ ਹੈ ਅਤੇ ਜਿਸ ਦੇ ਬਰਤਨ ਸੁੰਦਰ ਬਣਦੇ ਹਨ. ਚੀਨਾ ਮੱਟੀ. ਚੀਨ ਦੇਸ਼ ਵਿੱਚ ਇਸ ਦਾ ਨਾਮ "ਕੇਓਲਿਨ" ਹੈ। ੪. ਚੀਨਾ ਦਾ ਇਸਤ੍ਰੀ ਲਿੰਗ। ੫. ਦੇਖੋ, ਚੀਨੀ ਵਾਲਾ.

nan
nan
ਚੀਨ ਦੇਸ਼ ਦੇ ਬੌੱਧ ਯਾਤ੍ਰੀ, ਜੋ ਭਾਰਤ ਵਿੱਚ ਅਨੇਕ ਆਏ. ਇਨ੍ਹਾਂ ਵਿੱਚੋਂ ਪ੍ਰਸਿੱਧ ਦੋ ਹਨ. Fa- hien ਅਥਵਾ Fa- Hian. ਜੋ ਸਨ ੩੯੯ ਤੋਂ ਲੈ ਕੇ ਸਨ ੪੧੪ ਤਕ ਸਫਰ ਕਰਦਾ ਰਿਹਾ ਅਤੇ ਸਨ ੪੦੧ ਤੋਂ ੪੧੦ ਤਕ ਜਿਸ ਨੇ ਹਿੰਦ ਵਿੱਚ ਵਿਤਾਏ. ਇਹ ਚੰਦ੍ਰਗੁਪਤ ਦੂਜੇ ਦੇ ਅਹਿਦ ਵਿੱਚ ਇੱਥੇ ਆਇਆ ਸੀ. ਦੂਜਾ Hiuen- Tsang ਅਥਵਾ Hiwen Tsiang, ਜੋ ਸਨ ੬੨੯ ਵਿੱਚ ਦੇਸੋਂ ਤੁਰਿਆ ਅਰ ਸਨ ੬੩੦ ਵਿੱਚ ਗੰਧਾਰ ਦੇਸ਼ ਅੰਦਰ ਦਾਖਿਲ ਹੋਇਆ ਅਤੇ ਸਨ ੬੪੩ ਤਕ ਹਿੰਦੁਸਤਾਨ ਵਿੱਚ ਫਿਰਦਾ ਰਿਹਾ. ਇਹ ਸਨ ੬੦੦ ਵਿੱਚ ਪੈਦਾ ਹੋਇਆ ਅਤੇ ੬੬੪ ਵਿੱਚ ਮੋਇਆ. ਇਹ ਦੋਵੇਂ ਕਾਬੁਲ ਵਾਲੇ ਰਸਤੇ ਆਏ ਸਨ. ਇਨ੍ਹਾਂ ਦੇ ਲੇਖਾਂ ਤੋਂ ਇਤਿਹਾਸ ਲੇਖਕਾਂ ਨੇ ਬਹੁਤ ਗੱਲਾਂ ਲਈਆਂ ਹਨ.
ਨਾਮਧਾਰੀਏ ਸਿੱਖਾਂ ਨੇ ਬਾਬਾ ਰਾਮ ਸਿੰਘ ਜੀ ਦਾ ਇਹ ਨਾਮ ਥਾਪਿਆ ਹੈ, ਕਿਉਂਕਿ ਉਹ ਚੀਨੀ ਘੋੜੀ ਤੇ ਸਵਾਰ ਹੋਇਆ ਕਰਦੇ ਸਨ.
ਦੇਖੋ, ਚਿੰਨ੍ਹ। ੨. ਗ੍ਯਾਨ. ਅਨੁਭਵ. "ਰਾਮਰਸਾਇਣੁ ਰਸਨਾ ਚੀਨ੍ਹੇ." (ਭੈਰ ਮਃ ੫)
ਦੇਖੋ, ਚੀਨ੍ਹ.
nan