Meanings of Punjabi words starting from ਦ

ਸੰ. ਦੀਪ੍ਤਿ. ਸੰਗ੍ਯਾ- ਪ੍ਰਭਾ. ਚਮਕ. ਰੌਸ਼ਨੀ. "ਦੀਪਕ ਦੀਪਤਿ ਪਰਹੀ ਫੀਕੀ." (ਨਾਪ੍ਰ); ਦੇਖੋ, ਦੀਪਤ ਅਤੇ ਦੀਪਤਿ.


ਸੰਗ੍ਯਾ- ਦੀਵਾ ਦਾਨ ਕਰਨ ਦੀ ਕ੍ਰਿਯਾ। ੨. ਆਰਤੀ ਨਾਲ ਦੇਵਪੂਜਨ. "ਦੀਪਦਾਨ ਤਰੁਨੀ ਤਿਨ ਕੀਨਾ." (ਚਰਿਤ੍ਰ ੪੦੩) ਹਿੰਦੂਮਤ ਵਾਂਙ ਬਾਈਬਲ ਵਿੱਚ ਭੀ ਦੀਪਦਾਨ ਦੀ ਰਸਮ ਪਾਈ ਜਾਂਦੀ ਹੈ. ਦੇਖੋ, Ex ਕਾਂਡ ੪੦ ਅਧ੍ਯਾਯ ੨੪ ਅਤੇ ੨੫.


ਸੰ. ਸੰਗ੍ਯਾ- ਪ੍ਰਜ੍ਵਲਿਤ ਕਰਨ (ਮਚਾਉਣ) ਦੀ ਕ੍ਰਿਯਾ। ੨. ਪੇਟ ਦੀ ਅਗਨਿ ਤੇਜ਼ ਕਰਨ ਵਾਲਾ ਚੂਰਣ ਆਦਿ ਪਦਾਰਥ. ਸੁੰਢ, ਜੀਰਾ, ਪੋਦੀਨਾ, ਅਜਵਾਇਨ, ਮਘਪਿੱਪਲੀ, ਦਾਲਚੀਨੀ ਆਦਿਕ ਪਦਾਰਥਾਂ ਦੀ 'ਦੀਪਨ' ਸੰਗ੍ਯਾ ਹੈ.


ਦੀਪਾਵਲੀ. ਦੇਖੋ, ਦਿਵਾਲੀ ੨.


ਦੀਪਕ. ਦੀਵਾ. ਦੀਪ. "ਸਤਿਗੁਰ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ੨. ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੩. ਡੱਲਾ ਨਿਵਾਸੀ ਗੁਰੂ ਅਮਰਦੇਵ ਦਾ ਸਿੱਖ। ੪. ਗੁਰੂ ਰਾਮਦਾਸ ਸਾਹਿਬ ਦਾ ਇੱਕ ਗ੍ਯਾਨੀ ਸਿੱਖ। ੫. ਕਾਸਰਾ ਗੋਤ੍ਰ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਲਾਂਗਰੀ ਸੀ.


ਦੀਪ੍ਤ ਕੀਤਾ. ਜਗਾਇਆ. ਮਚਾਇਆ. ਪ੍ਰਜ੍ਵਲਿਤ ਕੀਤਾ। ੨. ਰੌਸ਼ਨ ਹੋਇਆ. "ਘਟਿ ਚਾਨਣਾ ਤਨਿ ਚੰਦੁ ਦੀਪਾਇਆ." (ਸੂਹੀ ਛੰਤ ਮਃ ੧)


ਦੀਪ੍ਤ ਹੁੰਦਾ ਹੈ. ਪ੍ਰਕਾਸ਼ਦਾ ਹੈ. "ਚਰਾਗ ਦੀਪਾਈ." (ਭਾਗੁ) ੨. ਸੰਗ੍ਯਾ- ਦੀਪ੍ਤਿ. ਪ੍ਰਭਾ. ਰੌਸ਼ਨੀ. "ਕਲਿ ਅੰਧਕਾਰ ਦੀਪਾਈ." (ਰਾਮ ਅਃ ਮਃ ੫)


ਦੀਪਕਰੂਪ ਹੈ. ਰੌਸ਼ਨ ਕਰਦਾ ਹੈ. "ਆਪੇ ਦੀਪ ਲੋਅ ਦੀਪਾਹਾ." (ਜੈਤ ਮਃ ੪)


ਦੀਪ੍ਤ ਹੁੰਦਾ. ਪ੍ਰਕਾਸ਼ਦਾ ਹੈ. "ਅੰਧਕਾਰ ਦੀਪਕ ਦੀਪਾਹਿ." (ਗਉ ਮਃ ੫)