Meanings of Punjabi words starting from ਭ

ਵਿਭੇਦ ਭੇਦ. ਭਿੰਨਤਾ ਦੀ ਤਮੀਜ਼. ਜੁਦਾਇਗੀ ਦੀ ਪ੍ਰਤੀਤਿ. "ਭੇਦੁ ਬਿਭੇਦੁ ਨ ਜਾਨ ਬੀਓ." (ਸਵੈਯੇ ਮਃ ੫. ਕੇ) ੨. ਭੇਦਾਭੇਦਰੂਪ (ਦ੍ਵੈਤ) ਨੂੰ ਨਾ ਜਾਣ.


ਵਿ- ਭੇਦਨ ਵਾਲਾ. ਭੇਦਕ.


ਵਿ- ਭਿੰਨਾ. ਭਿੱਜਿਆ. "ਮਨੁ ਕੋਰਾ ਹਰਿਰੰਗ ਭੇਨ." (ਕਾਨ ਮਃ ੪) ੨. ਸੰ. ਕ੍ਰਿ. ਵਿ- ਨਕ੍ਸ਼੍‍ਤ੍ਰ ਕਰਕੇ। ੩. ਸੰਗ੍ਯਾ- ਨਕ੍ਸ਼੍‍ਤ੍ਰ (ਤਾਰਾ) ਪਤਿ ਚੰਦ੍ਰਮਾ.


ਦੇਖੋ, ਭੇਉ ਅਤੇ ਭੇਦ. "ਜਿਤੇ ਅਸਤ੍ਰ ਭੋਯੰ." (ਵਿਚਿਤ੍ਰ) ਜਿਤਨੇ ਅਸਤ੍ਰਾਂ ਦੇ ਭੇਦ ਹਨ.


ਦੇਖੋ, ਭੇਰੀ ਅਤੇ ਭੇੜ.


ਭੇਰੀ ਵਾਲੀ ਸੈਨਾ. (ਸਨਾਮਾ)


ਸ਼ਾਹਪੁਰ ਜਿਲੇ ਦਾ ਇੱਕ ਨਗਰ, ਜੋ ਜੇਹਲਮ ਦਰਿਆ ਕਿਨਾਰੇ ਹੈ. ਇਸ ਦੀ ਆਬਾਦੀ ੧੮, ੭੫੦ ਹੈ.


ਸੰ. ਸੰਗ੍ਯਾ- ਨਫੀਰੀ ਨਾਲ ਵਜਾਉਣ ਵਾਲਾ ਨਗਾਰਾ. "ਅਨਹਤਾਸਬਦ ਵਾਜੰਤ ਭੇਰੀ." (ਸੋਹਿਲਾ) "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) "ਸਨਾਇ ਭੇਰਿ ਸਾਜਹੀਂ." (ਰਾਮਾਵ)


ਮਰਾ. ਸੰਗ੍ਯਾ- ਮੇਲ ਸੰਯੋਗ. "ਤੁਰੇ ਉਸਟ ਮਾਇਆ ਮਹਿ ਭੇਲਾ." (ਭੈਰ ਕਬੀਰ) ੨. ਸੰ. ਵਿ- ਬੇਚੈਨ। ੩. ਮੂਰਖ। ੪. ਸੰਗ੍ਯਾ- ਇੱਕ ਰਿਖੀ, ਜਿਸ ਨੇ ਵੈਦ੍ਯਵਿਦ੍ਯਾ ਦਾ ਗ੍ਰੰਥ "ਭੇਲ- ਸੰਹਿਤਾ" ਲਿਖੀ ਹੈ ਇਸ ਦਾ ਨਾਮ 'ਭੇਡਾ' ਭੀ ਕਈ ਗ੍ਰੰਥਾਂ ਵਿੱਚ ਆਇਆ ਹੈ.