Meanings of Punjabi words starting from ਅ

ਸੰਗ੍ਯਾ- ਸੱਤ ਪਾਤਾਲਾਂ ਵਿਚੋਂ ਪਹਿਲਾ (ਸਭ ਤੋਂ ਉੱਪਰਲਾ) ਪਾਤਾਲ.


ਅ਼. [اطلس] ਸੰਗ੍ਯਾ- ਇੱਕ ਪ੍ਰਕਾਰ ਦਾ ਰੇਸ਼ਮੀ ਚਮਕੀਲਾ ਵਸਤ੍ਰ. "ਸੋਏ ਰੂਮੀ ਤਲੇ ਲਾਲ ਡਾਰਕੈ ਅਤਲਸੈਂ." (ਕ੍ਰਿਸਨਾਵ) ਪੁਰਾਣੇ ਜ਼ਮਾਨੇ ਰੂਮੀ ਅਤਲਸ ਲਾਲ ਰੰਗ ਦੀ ਬਹੁਤ ਪ੍ਰਸਿੱਧ ਸੀ.


ਅ਼. [عطا] ਸੰਗ੍ਯਾ- ਦਾਨ. ਬਖਸ਼ਿਸ਼। ੨. ਦੇਖੋ, ਅੱਤਾ. "ਅਜਾ ਹੈ, ਅਤਾ ਹੈ." (ਰਾਮਾਵ)


ਸੰ. अत्त्. ਸੰਗ੍ਯਾ- ਮਾਤਾ. ਮਾਂ। ੨. ਵਡੀ ਭੈਣ। ੩. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਲੈ ਕਰਦਾ ਹੈ। ੪. ਸੰ. अतृ- ਅਤ੍ਰਿ. ਵਿ- ਖਾਣ ਵਾਲਾ. ਖਾਊ.


ਅ਼. [عطاءاله] ਵਿ- ਅੱਲਾ ਦਾ ਬਖ਼ਸ਼ਿਆ ਹੋਇਆ.


ਦੇਖੋ, ਗੁਲ ਖ਼ਾਨ। ੨. ਤਰਾਵੜੀ ਦਾ ਇੱਕ ਰਾਜਪੂਤ, ਜਿਸ ਨੇ ਬੰਦੇਬਹਾਦੁਰ ਅਤੇ ਖਾਲਸਾ ਦਲ ਦੇ ਨਾਸ਼ ਕਰਨ ਲਈ ਹੈਦਰੀ ਝੰਡੇ ਹੇਠ ਜਮਾ ਹੋਏ ਗਾਜ਼ੀਆਂ ਦਾ ਸਾਥ ਦਿੱਤਾ ਸੀ.