Meanings of Punjabi words starting from ਕ

ਸੰ. कलत्र ਸੰਗ੍ਯਾ- ਭਾਰਯ. ਵਹੁਟੀ. "ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ." (ਬਿਲਾ ਅਃ ਮਃ ੧) "ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿਸਾਚੈ ਲਾਇ ਤਰਾਈ." (ਰਾਮ ਅਃ ਮਃ ੫) ੨. ਚਿੱਤੜ. ਨਿਤੰਬ। ੩. ਭਗ। ੪. ਦੇਖੋ, ਕਲਿਤ. "ਸੰਪੈ ਹੇਤੁ ਕਲਤੁ ਧਨ ਤੇਰੈ." (ਭੈਰ ਕਬੀਰ) ਕਲਿਤ (ਜਮਾ ਕੀਤਾ) ਧਨ.


ਦੇਖੋ, ਚੇਹਰੇ ਸ਼ਾਹੀ.


ਦੇਖੋ, ਕਲਧੌਤ.


ਦੇਖੋ, ਕਲਾਧਾਰੀ.


ਸੰ. ਸੰਗ੍ਯਾ- ਸੁਵਰਣ. ਸੋਨਾ. "ਕਲਧੌਤ ਕੇ ਭੂਖਨ ਅੰਗ ਸਜੇ ਜਿਹ ਕੀ ਛਬਿ ਸੋਂ ਸਵਿਤਾ ਦਬਹੀ." (ਕ੍ਰਿਸਨਾਵ) ੨. ਚਾਂਦੀ।੩ ਵਿ- ਜਿਸ ਦੀ ਕਲ (ਮੈਲ) ਧੋਤੀ ਗਈ ਹੈ. ਨਿਰਮਲ.


ਸੰ. ਸੰਗ੍ਯਾ- ਗਿਣਨਾ। ੨. ਬਣਾਉਣਾ. ਰਚਣਾ। ੩. ਬੁਰਕੀ. ਗ੍ਰਾਸ। ੪. ਸਜਾਉਣਾ. ਸਿੰਗਾਰਣਾ.


ਸੌਸਾਖੀ ਅਤੇ ਗੁਰੁਪ੍ਰਤਾਪਸੂਰਯ ਵਿੱਚ ਇੱਕ ਪਾਠ, ਜਿਸ ਵਿੱਚ ਕਲਯੁਗ ਦੇ ਕਰਮਾਂ ਦਾ ਵਰਣਨ ਹੈ. "ਕਲਨਾਮਾ ਗੁਰੁਬਖਸ ਸਿੰਘ ਤੋਕੋ ਦੀਨੋ ਏਹ." (ਗੁਪ੍ਰਸੂ) ਰੁੱਤ ੫, ਅਃ ੨੪.


ਸੰ. कल्प ਸੰਗ੍ਯਾ- ਵਿਧਿ. ਕਰਨ ਯੋਗ੍ਯ ਕਰਮ। ੨. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ। ੩. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ, ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ. ਮੱਕੇ ਦੀ ਗੋਸਟਿ ਵਿੱਚ ਕਲਪ ਦੀ ਇੱਕ ਅਣੋਖੀ ਕਲਪਨਾ ਹੈ ਕਿ ਕਲਪਬਿਰਛ ਦਾ ਇੱਕ ਪੱਤਾ ਝੜਨ ਤੋਂ ਕਲਪ, ਅਤੇ ਸਾਰੇ ਪੱਤੇ ਝੜਨ ਤੋਂ ਮਹਾਕਲਪ (ਅਰਥਾਤ ਪ੍ਰਲੈ) ਹੁੰਦੀ ਹੈ। ੪. ਕਲਪਵ੍ਰਿਕ੍ਸ਼੍‍ (ਬਿਰਛ) ੫. ਕਲਪਨਾ ਦਾ ਸੰਖੇਪ. "ਅੰਤਰਿ ਕਲਪ ਭਵਾਈਐ ਜੋਨੀ." (ਪ੍ਰਭਾ ਅਃ ਮਃ ੫) "ਰੋਵੇ ਪੂਤ ਨ ਕਲਪੈ ਮਾਈ." (ਆਸਾ ਮਃ ੧) ੬. ਸਿੰਧੀ. ਕਲਪੁ. ਸੰਸਾ. ਸ਼ੱਕ.