Meanings of Punjabi words starting from ਜ

ਤੁ. [جیِغہ] ਜੀਗ਼ਹ. ਸੰਗ੍ਯਾ- ਮਹਾਰਾਜੇ ਅਤੇ ਪ੍ਰਤਾਪੀ ਪੁਰਖਾਂ ਦੇ ਸਿਰ ਦਾ ਭੂਖਣ ਜਿਗਾ ਅਤੇ ਕਲਗੀ ਰਾਜਚਿੰਨ੍ਹ ਹਨ.#"ਕੋਰਦਾਰ ਚਹੁਁ ਓਰਨ ਚੀਰੇ।#ਜਰੇ ਬਿਕੀਮਤ ਤਿਸ ਮਹਿ ਹੀਰੇ।#ਜਬਰ ਜੇਬ ਜੁਤ ਜਗਮਗਕਾਰੀ।#ਜਿਗਾ ਦਈ ਸਿਰ ਬੰਧ ਉਦਾਰੀ." (ਗੁਪ੍ਰਸੂ)


ਸੰ. जिज्ञासा. ਸੰਗ੍ਯਾ- ਜਾਣਨ ਦੀ ਇੱਛਾ. ਸਮਝਣ ਦੀ ਚਾਹ.


ਸੰ. जिज्ञासु ਵਿ- ਜਾਣਨ ਦੀ ਇੱਛਾ ਰੱਖਣ ਵਾਲਾ। ੨. ਸੰਗ੍ਯਾ- ਗ੍ਯਾਨ ਪ੍ਰਾਪਤਿ ਦੀ ਜਿਸ ਨੂੰ ਇੱਛਾ ਹੈ.


ਸੰ. जिगीष. ਜਿਗੀਸਾ. ਸੰਗ੍ਯਾ- ਜੈ ਕਰਨ ਦੀ ਇੱਛਾ। ੨. ਉੱਦਮ. ਪੁਰਖਾਰਥ.