nan
ਸੰਗ੍ਯਾ- ਲੱਸੀ. ਤਕ੍ਰ. ਛਾਛ। ੨. ਦੇਖੋ, ਭੇਲ ੧। ੩. ਬੇਚੈਨ ਹੋਇਆ. ਵ੍ਯਾਕੁਲ ਹੋਇਆ. ਘਬਰਾਇਆ ਹੋਇਆ. ਦੇਖੋ, ਭੇਲ ੨। ੪. ਮਰਾ. ਰੱਸੀ. ਬੰਧਨ। ੫. ਗੁੜ ਮੱਖਣ ਆਦਿ ਦਾ ਗੋਲਾ. ਪਿੰਨਾ.
nan
ਸੰਗ੍ਯਾ- ਗੁੜ ਦਾ ਡਲਾ। ੨. ਦੇਖੋ, ਭੇਲ ਅਤੇ ਭੇਲਾ.
ਡਿੰਗ. ਨੌਕਾ. ਕਿਸ਼ਤੀ.
ਦੇਖੋ, ਭੇਦ। ੨. ਭਇਆ. ਹੋਇਆ. ਦੇਖੋ, ਭੂ ਧਾ. "ਭਗਤਿ ਹੇਤ ਨਰਸਿੰਘ ਭੇਵ." (ਬਸੰ ਕਬੀਰ)
ਕ੍ਰਿ- ਭਿਗੋਣਾ. ਭਿਉਣਾ. ਜਲ ਨਾਲ ਤਰ ਕਰਨਾ. "ਵਾਹਗੁਰੂ ਕਹਿ ਛਿਰਕਾ ਦੀਨੋ। ਗਜ ਸ਼ਰੀਰ ਕੋ ਭੇਵਨ ਕੀਨੋ." (ਨਾਪ੍ਰ) ਭੇਦਨ. ਵਿੰਨ੍ਹਣਾ.
ਵਿ- ਭੇਦ ਜਾਣਨ ਵਾਲਾ. ਭੇਤੀਆ। ੨. ਸੰਗ੍ਯਾ- ਅੰਤਹਕਰਣ. "ਹਠ ਨਿਗ੍ਰਹਿ ਨ ਤ੍ਰਿਪਤਾਵੈ ਭੇਵਾ." (ਰਾਮ ਅਃ ਮਃ ੧) ੩. ਪਹੋਆ (ਪ੍ਰਿਥੂਦਕ) ਤੀਰਥ.
ਸੰਗ੍ਯਾ- ਟਾਕਰਾ. ਮੁਕਾਬਲਾ। ੨. ਲੜਾਈ. ਜੰਗ. "ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾਂ." (ਚੰਡੀ ੩) ੩. ਦੇਖੋ, ਭੇਟ.