nan
nan
ਸਮਾਉਣ ਦੀ ਕ੍ਰਿਯਾ. ਸਮਾਉਣਾ। ੨. ਸੰਗ੍ਯਾ- ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. "ਦੂਧੁ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੩. ਸ਼ਮਨ. ਵਿਨਾਸ਼. ਤਬਾਹੀ. "ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ." (ਆਸਾ ਛੰਤ ਮਃ ੫) ੪. ਸੰ. ਸ੍ਮਯਨ. ਹਾਸੀ. ਹਾਸ੍ਯ.
ਲੀਨ ਹੋਇਆ. ਸਮਾਇਆ. "ਨਾਮਾ ਸਾਚਿ ਸਮਾਇਲਾ." (ਪ੍ਰਭਾ)
ਸੰਗ੍ਯਾ- ਸ਼ਾਂਤਿ. ਸਹਿਨਸ਼ੀਲਤਾ. ਸ਼ਾਮਯ।. ੨ ਵ੍ਯਾਪ੍ਤਿ. "ਘਟਿ ਘਟਿ ਰਹਿਆ ਸਮਾਈ." (ਮਲਾ ਅਃ ਮਃ ੧) ੩. ਲਯਤਾ. ਲੀਨਤਾ. "ਉਪਜੈ ਨਿਪਜੈ ਨਿਪਜਿ ਸਮਾਈ." (ਗਉ ਕਬੀਰ) ਸਮਾਉਂਦਾ (ਲੈ ਹੁੰਦਾ) ਹੈ। ੪. ਫ਼ਾ. [شنوائی] ਸ਼ਨਵਾਈ. ਸੁਣਵਾਈ. ਸੁਣਨ ਦੀ ਕ੍ਰਿਯਾ. "ਮੋਹਿ ਅਨਾਥ ਕੀ ਕਰਹੁ ਸਮਾਈ." (ਗਉ ਮਃ ੫) ੬. ਦੇਖੋ, ਸਰਣਿ ਸਮਾਈ। ੭. ਦੇਖੋ, ਸਮਾਇ ੭. ਅਤੇ ੮. "ਡਰੇ ਸੇਖ ਜੈਸੇ ਸਮਾਈ ਸਮਾਏ." (ਚਰਿਤ੍ਰ ੩੩੫) ਮੈਦਾਨ ਜੰਗ ਵਿੱਚ ਸ਼ੇਖ ਐਸੇ ਡਾਰੇ (ਲਿਟਾਏ) ਮਾਨੋ ਰਾਗ ਸੁਣਨ ਵਾਲੇ ਮਸ੍ਤ ਹੋਏ ਪਏ ਹਨ.
ਸੰ. ਸੰਗ੍ਯਾ- ਸਮ- ਆਸ. ਇੱਕ ਥਾਂ ਬੈਠਣ ਦੀ ਕ੍ਰਿਯਾ। ੨. ਇਕੱਠਾ ਕਰਨਾ। ੩. ਵ੍ਯਾਕਰਣ ਅਨੁਸਾਰ ਅਨੇਕ ਪਦਾਂ ਨੂੰ ਇੱਕ ਬਣਾਉਣ ਵਾਲਾ ਸੰਸਕਾਰ. ਜਿਵੇਂ- ਗੁਰਸਿੱਖਰੀਤਿ ਆਦਿਕ ਪਦਾਂ ਵਿੱਚ ਸਮਾਸ ਹੈ।¹ ੪. ਸੰਕ੍ਸ਼ੇਪ. ਖ਼ੁਲਾਸਾ. "ਦੂਜੇ ਹੁਇ ਵਿਤ ਵ੍ਯਾਸ ਸਮਾਸ." (ਗੁਪ੍ਰਸੂ) ਵਕਤਾ ਦਾ ਦੂਜਾ ਗੁਣ ਹੈ ਕਿ ਵਿਸ੍ਤਾਰ ਅਤੇ ਸੰਖੇਪ ਕਰਨ ਦਾ ਜਾਣੂ ਹੋਵੇ.
nan
nan
ਅ਼. [سماسم] ਸਮਾਸਿਮ. ਇਹ ਬਹੁ ਵਚਨ ਹੈ ਸਮਸਿਮਤ ਦਾ. ਲਾਲ ਕੀੜੇ. ਇਹ ਕੀੜੇ ਅਕਸਰ ਬਰਸਾਤ ਦੇ ਹੁੰਮ ਵਿੱਚ ਖੁੱਡਾਂ ਤੋਂ ਨਿਕਲਿਆ ਕਰਦੇ ਹਨ. "ਮਾਨਹੁ ਪੇਖ ਸਮਾਸਨ ਕੇ ਮੁਖ ਧਾਇ ਚਲੀ ਮਿਲ ਜੂਥ ਅਹੀ ਹੈ." (ਕ੍ਰਿਸਨਾਵ) ਸੱਪਣਾਂ ਪਤੰਗਿਆਂ ਨੂੰ ਖਾਣ ਦੌੜੀਆਂ ਹਨ.
ਸ਼ਮਾਵਸੀ. ਲੀਨ ਹੋਵੇਗਾ. ਸਮਾਵੇਗਾ. "ਜਿਨ ਸੇਵਿਆ ਮੇਰਾ ਹਰਿ ਜੀ, ਸੇ ਹਰਿ ਹਰਿ ਰੂਪ ਸਮਾਸੀ." (ਸੋਪੁਰਖੁ)
ਇੱਕ ਸ਼ਬਦਾਲੰਕਾਰ. (ਸੰਖੇਪ ਕਰਕੇ ਕਥਨ) ਕਿਸੇ ਮੁੱਖ ਵਸਤੁ ਦੇ ਪ੍ਰਸੰਗ ਵਿੱਚ ਗੌਣ ਵਸਤੁ ਦਾ ਇਸ਼ਾਰੇ ਨਾਲ ਗ੍ਯਾਨ ਕਰਾਇਆ ਜਾਵੇ, ਪਰ ਸਪਸ੍ਟ ਕਥਨ ਨਾ ਹੋਵੇ, ਇਹ "ਸਮਾਸੋਕ੍ਤਿ" ਅਲੰਕਾਰ ਹੈ.#ਉਦਾਹਰਣ-#ਸਿੰਘਨ ਕੀ ਸੁਨ ਗਰਜ ਕੋ ਜੰਬੁਕ ਹੋਏ ਮੌਨ. xxx#ਰੋਗੀ ਨਿਰਬਲ ਸਿੰਘ ਪਿਖ ਮੂਸਾ ਭਏ ਦਿਲੇਰ.#ਇਸ ਥਾਂ ਜੰਬੁਕ ਤੋਂ ਕਾਇਰ ਦਾ ਗ੍ਯਾਨ ਹੋਇਆ,#ਸਿੰਘ ਤੋਂ ਰਾਜਾ ਅਤੇ ਮੂਸਾ ਤੋਂ ਪਾਮਰ ਲੋਕਾਂ ਦਾ ਬੋਧ ਹੋਇਆ.