Meanings of Punjabi words starting from ਈ

ਸੰ. ਈਸ਼੍ਵਰ. ਸੰਗ੍ਯਾ- ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। ੨. ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ." (ਵਾਰ ਗੂਜ ੧. ਮਃ ੩) ੩. ਇੱਕ ਖਾਸਯੋਗੀ, ਜੋ ਗੋਰ੍‌ਖਨਾਥ ਦੇ ਮਤ ਦਾ ਪ੍ਰਚਾਰਕ ਸੀ. "ਬੋਲੈ ਈਸਰੁ ਸਤਿ ਸਰੂਪ." (ਵਾਰ ਰਾਮ ੧, ਮਃ ੧) ੪. ਰਾਜਾ. "ਬਰਨ ਅਬਰਨ ਰੰਕੁ ਨਹੀ ਈਸਰੁ." (ਬਿਲਾ ਰਵਿਦਾਸ) ੫. ਮਾਲਿਕ. ਸ੍ਵਾਮੀ। ੬. ਸ਼ਕਤਿ ਅਤੇ ਵਿਭੂਤਿ ਵਾਲਾ.; ਦੇਖੋ, ਈਸਰ। ੨. ਈਸ਼੍ਵਰਤ੍ਵ. ਸ੍ਵਾਮੀਪੁਣਾ.


ਦੇਖੋ, ਈਸਰ.


ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ.


ਸੰਗ੍ਯਾ- ਈਸਾ ਦੇ ਜਨਮ ਤੋਂ ਆਰੰਭ ਹੋਇਆ ਸਾਲ, ਜੋ ਬਿਕ੍ਰਮੀ ਸੰਮਤ ੫੭ ਤੋਂ ਸ਼ੁਰੂ ਹੋਇਆ ਹੈ.¹ ਅੰਗ੍ਰੇਜ਼ੀ ਪੁਸਤਕਾਂ ਵਿੱਚ ਈ਼ਸਵੀ ਸਨ ਲਿਖਣ ਸਮੇਂ ਏ. ਡੀ. (A. D. ) ਲਿਖਿਆ ਕਰਦੇ ਹਨ, ਜੋ ਲੈਟਿਨ (Latin) ਪਦ Anno- Domini ਦਾ ਸੰਖੇਪ ਹੈ. ਇਸ ਦਾ ਅਰਥ ਹੈ ਸਾਡੇ ਸ੍ਵਾਮੀ ਦਾ ਸਾਲ. Anno (ਸਾਲ) Domini (ਸਾਡਾ ਸ੍ਵਾਮੀ). ਜੇ ਈ਼ਸਵੀ ਸਨ ਤੋਂ ਪਹਿਲਾਂ ਲਿਖਣਾ ਹੋਵੇ, ਤਦ ਉਸ ਦਾ ਸੰਕੇਤ ਹੈ- ਬੀ. ਸੀ. (B. C. ) ਜੋ Before Christ ਦਾ ਸੰਖੇਪ ਹੈ, ਅਰਥਾਤ ਈ਼ਸਾ ਤੋਂ ਪਹਿਲਾਂ.


ਇੱਕ ਪਿੰਡ, ਜੋ ਜਿਲਾ ਲੁਦਿਆਨਾ, ਤਸੀਲ ਸਮਰਾਲਾ ਵਿੱਚ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰੁਦ੍ਵਾਰਾ ਹੈ. ਕਿਸੇ ਸਮੇਂ ਇਹ ਨਾਭਾ ਰਾਜ ਵਿੱਚ ਸੀ.


[عیِسےٰ] Jesus. ਇਹ ਫਿਲਸਤੀਨ ਦੇ ਵਸਨੀਕ ਯੂਸਫ ਨਾਮੇ ਤਰਖਾਣ ਦਾ ਪੁਤ੍ਰ ਸੀ.¹#ਬਾਈਬਲ ਵਿੱਚ ਲਿਖਿਆ ਹੈ ਕਿ ਮੇਰੀ (Mary) ਨਾਮਕ ਕੁਆਰੀ ਕੰਨ੍ਯਾ ਨੂੰ ਜਬਰਾਈਲ ਫ਼ਰਿਸ਼ਤੇ ਨੇ ਆਕੇ ਆਖਿਆ ਕਿ ਤੂੰ ਗਰਭਵਤੀ ਹੋਵੇਂਗੀ, ਅਤੇ ਬੈਤਲਹਮ (Bethlehem)² ਵਿੱਚ ਇੱਕ ਧਰਮ ਪ੍ਰਚਾਰਕ ਪੁਤ੍ਰ ਜਣੇਗੀ. ਸੋ ਇਸ ਕਥਨ ਅਨੁਸਾਰ ਸੰਮਤ ੫੭ ਬਿਕ੍ਰਮੀ ਵਿੱਚ ਹਜਰਤ ਈਸਾ ਦਾ ਜਨਮ ਹੋਇਆ, ਜੋ ਈਸਾਈਆਂ ਵਿੱਚ ਖ਼ੁਦਾ ਦਾ ਬੇਟਾ ਮੰਨਿਆ ਗਿਆ. ਕੁਰਾਨ ਵਿੱਚ ਲਿਖਿਆ ਹੈ ਕਿ ਈ਼ਸਾ ਦੇ ਜਨਮ ਤੇ ਕੁਲ ਦੇ ਲੋਕਾਂ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬਾਲਕ ਕਿਸ ਤਰਾਂ ਜਣਿਆ? ਮੇਰੀ ਨੇ ਬਾਲਕ ਵੱਲ ਇਸ਼ਾਰਾ ਕਰਕੇ ਆਖਿਆ ਕਿ ਤੁਸੀਂ ਇਸੇ ਤੋਂ ਹੀ ਪੁੱਛ ਲਓ. ਇਸ ਤੇ ਬਾਲਕ ਨੇ ਆਪਣਾ ਖ਼ੁਦਾ ਵੱਲੋਂ ਆਉਣਾ ਦੱਸਕੇ ਲੋਕਾਂ ਨੂੰ ਨਿਰਸੰਦੇਹ ਕੀਤਾ. (ਦੇਖੋ, . ਕੁਰਾਨ, ਸੂਰਤ ਮਰਿਯਮ, ਆਯਤ ੨੭ ਤੋਂ ੩੧)#ਹਜਰਤ ਈਸਾ ਦੀ ਯਹੂਦੀ ਮਤ ਅਨੁਸਾਰ ਸੁੰਨਤ ਹੋਈ, ਅਤੇ ਉਸ ਨੇ ਜੌਨ (John) ਤੋਂ ਬਪਤਿਸਮਾ (Baptism) ਲਿਆ. ੩੦ ਵਰ੍ਹੇ ਦੀ ਉਮਰ ਵਿੱਚ ਧਰਮਪ੍ਰਚਾਰ ਆਰੰਭਿਆ ਅਤੇ ਕਈ ਚੇਲੇ ਬਣਾਏ, ਜਿਨ੍ਹਾਂ ਵਿੱਚੋਂ ੧੨. ਪ੍ਰਧਾਨ ਗਿਣੇ ਜਾਂਦੇ ਹਨ. ਅਨੇਕ ਸ਼ਹਿਰ ਅਤੇ ਪਿੰਡਾਂ ਵਿੱਚ ਫਿਰਕੇ ਪੈਗੰਬਰ ਈਸਾ ਨੇ ਆਪਣੇ ਨਵੇਂ ਮਤ ਦਾ ਪ੍ਰਚਾਰ ਕੀਤਾ, ਅਤੇ ਕਈ ਚਮਤਕਾਰ ਵਿਖਾਏ, ਪਰੰਤੂ ਪੁਰਾਣੀਆਂ ਰਸਮਾਂ ਦੇ ਉਲਟ ਉਪਦੇਸ਼ ਦੇਣ ਪੁਰ ਯਹੂਦੀ ਲੋਕ ਅਤੇ ਉਸ ਮਤ ਦੇ ਧਰਮ ਆਗੂ ਈਸਾ ਦੇ ਵਿਰੋਧੀ ਹੋ ਗਏ. ਖਾਸ ਕਰਕੇ ਜਰੂਸਲਮ (Jerusalem) ਦਾ ਵਡਾ ਮਹੰਤ ਆਪਣੀ ਪ੍ਰਭੁਤਾ ਵਿੱਚ ਵਿਘਨ ਪੈਂਦਾ ਵੇਖਕੇ ਹਜਰਤ ਈਸਾ ਦਾ ਭਾਰੀ ਵੈਰੀ ਬਣ ਗਿਆ, ਅਤੇ ਈਸਾ ਤੇ ਇਹ ਦੋਸ ਲਗਾਕੇ ਕਿ ਉਹ ਆਪਣੇ ਤਾਈਂ ਖ਼ੁਦਾ ਦਾ ਪੁਤ੍ਰ ਦੱਸਦਾ ਹੈ ਅਤੇ ਦੇਸ਼ ਵਿੱਚ ਬੇਅਮਨੀ ਫੈਲਾਉਂਦਾ ਹੈ, ਅਦਾਲਤੀ ਪਾਈਲੇਟ (Pilate) ਦੇ ਪੇਸ਼ ਕੀਤਾ. ਭਾਵੇਂ ਜੱਜ ਜਾਣਦਾ ਸੀ ਕਿ ਈਸਾ ਨਿਰਪਰਾਧ ਹੈ, ਪਰ ਵਿਰੋਧੀਆਂ ਦੇ ਜ਼ੋਰ ਦੇਣ ਪੁਰ ਬਾਦਸ਼ਾਹ ਹੀਰੋਡ (Herod) ਪਾਸ ਚਾਲਾਨ ਕੀਤਾ ਗਿਆ, ਜਿਸ ਪੁਰ ਹੁਕਮ ਹੋਇਆ ਕਿ ਈਸਾ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ. ਇਸ ਹੁਕਮ ਅਨੁਸਾਰ [] ਇਸ ਆਕਾਰ ਦੀ ਸੂਲੀ ਤੇ ਹੱਥਾਂ ਪੈਰਾਂ ਵਿੱਚ ਮੇਖਾਂ ਗੱਡਕੇ ਈਸਾ ਮਾਰਿਆ ਗਿਆ. ਇਸ ਮਹਾਤਮਾ ਦੀ ਕਬਰ ਜਰੂਸ਼ਲਮ ਵਿੱਚ ਹੈ. ਹ਼ਜਰਤ ਈ਼ਸਾ ਦੀ ਸਾਰੀ ਉਮਰ ੩੩ ਵਰ੍ਹੇ ਦੀ ਸੀ.#ਬਾਈਬਲ ਵਿੱਚ ਇਹ ਭੀ ਲਿਖਿਆ ਹੈ ਕਿ ਹਜਰਤ ਈਸਾ ਮਰਣ ਪਿੱਛੋਂ ਫੇਰ ਜੀ ਉੱਠਿਆ, ਅਤੇ ਉਸ ਦਾ ਸ਼ਰੀਰ ਕਬਰ ਵਿੱਚੋਂ ਲੋਪ ਹੋ ਗਿਆ ਅਤੇ ਉਸ ਨੇ ਕਈ ਪੁਰਖਾਂ ਨੂੰ ਦਿਖਾਲੀ ਦਿੱਤੀ.#ਈਸਾਈਆਂ ਦੇ ਮੰਦਿਰ ਅਤੇ ਗਲੇ ਵਿੱਚ ਜੋ ਸਲੀਬ (Cross) ਦਾ ਚਿੰਨ੍ਹ ਵੇਖਿਆ ਜਾਂਦਾ ਹੈ ਇਹ ਉੱਪਰ ਲਿਖੀ ਘਟਨਾ ਦਾ ਬੋਧਕ ਹੈ. ਈਸਾਈਆਂ ਦਾ ਵਿਸ਼੍ਵਾਸ ਹੈ ਕਿ ਹਜਰਤ ਈਸਾ ਨੇ ਪ੍ਰਾਣ ਦੇ ਕੇ ਆਪਣੇ ਸੇਵਕਾਂ ਦਾ ਸਾਰਾ ਪਾਪ ਦੂਰ ਕਰ ਦਿੱਤਾ, ਅਤੇ ਜੋ ਉਸ ਪੁਰ ਭਰੋਸਾ ਲਿਆਉਣਗੇ, ਓਹ ਬਖ਼ਸ਼ੇ ਜਾਣਗੇ। ੨. ਦੇਖੋ, ਈਸ। ੩. ਸੰ. ਈਸ਼ਾ. ਦੁਰਗਾ. ਦੇਵੀ। ੪. ਸ੍ਵਾਮੀ ਦੀ ਇਸਤ੍ਰੀ। ੫. ਸ਼ਕਤਿ. ਤਾਕਤ। ੬. ਹਲ ਦਾ ਲੰਮਾ ਡੰਡਾ। ੭. ਗੱਡੇ ਗੱਡੀਆਂ ਆਦਿ ਦੇ ਪਹੀਏ ਦਾ ਤੀਰ, ਜੋ ਨਾਭਿ ਅਤੇ ਪੁੱਠੀ ਦੇ ਮੱਧ ਹੁੰਦਾ ਹੈ.


ਫ਼ਾ. [عیِسائی] ਵਿ- ਈ਼ਸਾ ਨਾਲ ਸੰਬੰਧਿਤ। ੨. ਸੰਗ੍ਯਾ- ਈ਼ਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian.