Meanings of Punjabi words starting from ਚ

ਸੰਗ੍ਯਾ- ਉਹ ਬਾਜ਼ਾਰ ਜੋ ਚਾਰੇ ਪਾਸੇ ਹੱਟਾਂ ਰੱਖਦਾ ਹੈ. ਚੌਕ। ੨. ਚੌਪੜ ਦੀ ਸ਼ਕਲ ਦਾ ਬਾਜ਼ਾਰ.


ਦੇਖੋ, ਚਉਸਠ.


ਦੇਖੋ, ਚੌਹਾਨ.


ਦੇਖੋ, ਚੌਕ। ੨. ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਸਿਰ ਪੁਰ ਪਹਿਰੀਦਾ ਹੈ.


ਦੇਖੋ, ਚੌਕਸ.


ਦੇਖੋ, ਚੌਕਸਾਈ ਅਤੇ ਚੌਕਸੀ.


ਸੰਗ੍ਯਾ- ਚੌਕੜੀ. ਚਾਰ ਦਾ ਸਮੁਦਾਯ. ਚਾਰ ਦਾ ਇਕੱਠ. "ਜੁਗਨ ਕੀ ਚਉਕਰੀ ਫਿਰਾਏਈ ਫਿਰਤ ਹੈ." (ਅਕਾਲ) ੨. ਦੇਖੋ, ਚਉਕੜੀ.


ਸੰਗ੍ਯਾ- ਚਾਰ ਕੌਡੀਆਂ (ਕੌਡਾਂ) ਦਾ ਸਮੁਦਾਯ. ਗੰਡਾ। ੨. ਦੇਖੋ, ਚਉਕੜ ਖਰਚਣਾ। ੩. ਚਾਰ ਤਾਰ (ਤੰਦਾਂ) ਦਾ ਬਣਿਆ ਹੋਇਆ ਡੋਰਾ.


ਕ੍ਰਿ- ਚਾਰ ਕੌਡੀਆਂ ਖਰਚਣੀਆਂ. ਸ਼ਾਦੀ ਸਮੇਂ ਦੀ ਇੱਕ ਰਸਮ, ਜੋ ਪੁਤ੍ਰ ਵਾਲਿਆਂ ਵੱਲੋਂ, ਲਾੜੀ ਦੇ ਘਰ ਜਾਕੇ ਲਾਗੀਆਂ ਨੂੰ ਇਨਾਮ ਆਦਿ ਦੇਣ ਦੀ ਹੈ, ਇਸ ਵਾਕ ਦਾ ਨੰਮ੍ਰਤਾ ਪ੍ਰਗਟ ਕਰਨ ਵਾਲਾ ਭਾਵ ਇਹ ਹੈ ਕਿ ਅਸੀਂ ਤੁੱਛ ਧਨ ਖ਼ਰਚ ਕਰਦੇ ਹਾਂ. "ਚਲ ਕਰ ਚਉਕੜ ਖਰਚਨ ਕਰੀਐ." (ਨਾਪ੍ਰ)


ਚਾਰ ਕੌਡੀਆਂ ਤੋਂ. "ਚਉਕੜਿ ਮੁਲਿ ਅਣਾਇਆ." (ਵਾਰ ਆਸਾ) ਜਨੇਊ ਚਾਰ ਕੌਡਾਂ ਤੋਂ ਮੁੱਲ ਮੰਗਵਾਇਆ. ਦੇਖੋ, ਚਉਕੜ.