Meanings of Punjabi words starting from ਡ

ਸੰ. ਦੰਸ਼ਨ. ਕ੍ਰਿ- ਡੰਗ ਮਾਰਨਾ. ਦੰਦ ਖੁਭੋਣਾ. ਸਰਪ ਆਦਿ ਜੀਵਾਂ ਕਰਕੇ ਡੰਗ ਦਾ ਲਗਣਾ. "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫) ੨. ਦੁੱਖ ਦੇਣਾ. "ਨੀਤ ਡਸੈ ਪਟਵਾਰੀ." (ਸੂਹੀ ਕਬੀਰ) ਇਸ ਥਾਂ ਪਟਵਾਰੀ ਤੋਂ ਭਾਵ ਯਮ ਹੈ.


ਦੰਸ਼ਨ ਕਰਾਉਣਾ. ਡੰਗ ਲਵਾਉਣਾ। ੨. ਡਹਾਉਣਾ. ਵਿਛਵਾਉਣਾ. ਜੈਸੇ- ਮੰਜਾ ਡਸਾਉਣਾ। ੩. ਦੇਖੋ, ਦਸਾਉਣਾ.


ਡਸਗਿਆ. ਦੇਖੋ, ਡਸਣਾ. "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫)


ਸੰਗ੍ਯਾ- ਲਾਲਚ। ੨. ਨਿਵਾਣ। ੩. ਛਲ। ੪. ਜਾਨਵਰਾਂ ਦੇ ਫਸਾਉਣ ਦਾ ਉਹ ਟੋਆ, ਜੋ ਉੱਪਰੋਂ ਘਾਹ ਨਾਲ ਢਕਿਆ ਹੋਵੇ। ੫. ਡਿੰਗ. ਨਗਾਰੇ ਦੀ ਧੁਨਿ। ੨. ਦੁਖਦੀ ਅੱਖਾਂ ਵਿਚੋਂ ਪਾਣੀ (ਅੰਝੂ) ਡਿਗਣ ਦਾ ਭਾਵ.