Meanings of Punjabi words starting from ਨ

ਪ੍ਰਿਥਿਵੀ ਦੇ ਨੌ (ਨਵ) ਖੰਡ. "ਨਉ ਖੰਡ ਜੀਤੇ ਸਭਿ ਥਾਨ ਥਨੰਤ." (ਆਸਾ ਮਃ ੫) ਦੇਖੋ, ਨਵਖੰਡ.


ਨਵ ਦ੍ਵਾਰ. ਨੌਂ ਗੋਲਕਾਂ ਵਾਲਾ ਸ਼ਰੀਰ. "ਨਉ ਘਰ ਦੇਖਿ ਜੁ ਕਾਮਨਿ ਭੂਲੀ." (ਗਉ ਕਬੀਰ)


ਦੇਖੋ, ਨੌ ਚੰਦ.


ਨੌ ਟੰਕ ਦਾ. ਦੇਖੋ, ਟਾਂਕ ਅਤੇ ਟੰਕ.


ਦੇਖੋ, ਡਾਡੀ.


ਸੰ. ਨੁਤਨ. ਵਿ- ਨਵਾਂ. ਨਵੀਨ. ਨਯਾ. "ਤੂੰ ਸਤਿਗੁਰੁ ਹਉ ਨਉਤਨੁ ਚੇਲਾ." (ਗਉ ਕਬੀਰ) ੨. ਜਵਾਨ. ਯੁਵਨ. "ਪਿਰੁ ਰੀਸਾਲੂ ਨਉਤਨੋ." (ਸ੍ਰੀ ਅਃ ਮਃ ੧)


ਨਵ ਦ੍ਵਾਰ. ਨੌ ਗੋਲਕ. "ਨਉ ਦਰ ਠਾਕੇ ਧਾਵਤ ਰਹਾਏ." (ਮਾਝ ਅਃ ਮਃ ੪੩) "ਨਉ ਦਰਵਾਜ ਨਵੇ ਦਰ ਫੀਕੇ." (ਕਲਿ ਅਃ ਮਃ ੪) "ਨਉ ਦਰਵਾਜੇ ਕਾਇਆ ਕੋਟੁ ਹੈ." (ਵਾਰ ਰਾਮ ੧. ਮਃ ੩)


ਦੇਖੋ, ਨਵ ਦ੍ਵਾਰ. "ਨਉ ਦੁਆਰੇ ਪਰਗਟੁ ਕੀਏ, ਦਸਵਾਂ ਗੁਪਤੁ ਰਖਾਵਿਆ." ਅਨੰਦੁ