Meanings of Punjabi words starting from ਮ

ਦੇਖੋ, ਮੌਨ ਅਤੇ ਮੌਨੀ.


ਦੇਖੋ, ਮੌਰ.


ਦੇਖੋ, ਮੌਲ.


ਦੇਖੋ, ਮਵਲਸਰੀ.


ਕ੍ਰਿ- ਮੌਲਿ (ਚੋਟੀ) ਸਹਿਤ ਹੋਣਾ, ਨਵਾਂ ਸ਼ਗੂਫ਼ਾ ਅਥਵਾ ਮੰਜਰੀ (ਵੱਲੀ) ਨਾਲ ਹੋਣਾ. ਫੈਲਣਾ. ਪ੍ਰਫੁੱਲਿਤ ਹੋਣਾ. "ਮਉਲਿਓ ਮਨੁ ਤਨੁ ਹੋਇਓ ਹਰਿਆ." (ਧਨਾ ਮਃ ੫) "ਰਾਜਾਰਾਮ ਮਉਲਿਆ ਅਨਤਭਾਇ." (ਬਸੰ ਕਬੀਰ)


ਦੇਖੋ, ਮੌਲਵੀ.


ਵਿ- ਪ੍ਰਭੁੱਲਿਤ ਕਰਨ ਵਾਲਾ, ਜਿਸ ਦ੍ਵਾਰਾ ਮਉਲਣਾ ਹੁੰਦਾ ਹੈ. ਦੇਖੋ, ਮਉਲਣਾ. "ਸੋਈ ਮਉਲਾ ਜਿਨਿ ਜਗੁ ਮਉਲਿਆ." (ਸ੍ਰੀ ਮਃ ੧) ੨. ਪ੍ਰਫੁੱਲਿਤ. ਆਨੰਦ ਖ਼ੁਸ਼. "ਮੇਰਾ ਮਨ ਤਨ ਮਉਲਾ." (ਵਾਰ ਰਾਮ ੨. ਮਃ ੫) "ਜਿਉ ਬੂੰਦਹਿ ਚਾਤ੍ਰਿਕ ਮਉਲਾ." (ਗੂਜ ਮਃ ੫) ੩. ਅ਼. [موَلا] ਅਥਵਾ [موَلےٰ] ਸੰਗ੍ਯਾ- ਆਜ਼ਾਦ ਕਰਨ ਵਾਲਾ (ਮੁਕ੍ਤਿਦਾਤਾ) ਕਰਤਾਰ. "ਮਉਲਾ ਖੇਲ ਕਰੇ ਸਭਿ ਆਪੇ." (ਮਾਰੂ ਅੰਜੁਲੀ ਮਃ ੫) ੪. ਉਹ ਗ਼ੁਲਾਮ, ਜੋ ਆਜ਼ਾਦ ਕੀਤਾ ਗਿਆ ਹੈ। ੫. ਮਾਲਿਕ. ਸ੍ਵਾਮੀ। ੬. ਅਦਾਲਤੀ। ੭. ਪੰਜਾਬੀ ਵਿੱਚ ਬੁੱਢੇ ਬੈਲ ਨੂੰ ਇਸ ਲਈ ਮਉਲਾ ਸੱਦੀਦਾ ਹੈ ਕਿ ਉਹ ਆਜ਼ਾਦ ਕੀਤਾ ਜਾਂਦਾ ਹੈ.


ਅ਼. [موَلانا] ਮੌਲਾਨਾ. ਹਮਾਰਾ ਮਾਲਿਕ. ਸਾਡਾ ਸ੍ਵਾਮੀ। ੨. ਭਾਵ- ਵਿਦ੍ਵਾਨ. ਪੰਡਿਤ। ੩. ਮਸੀਤ ਦਾ ਮੁੱਲਾ (ਪੁਜਾਰੀ) "ਦੇਹ ਮਸੀਤ, ਮਨੁ ਮਉਲਾਣਾ." (ਮਾਰੂ ਸੋਲਹੇ ਮਃ ੫) "ਦੇਹੀ ਮਹਜਿਦਿ ਮਨੁ ਮਉਲਾਨਾ." (ਭੈਰ ਨਾਮਦੇਵ)


ਮਉਲਨ ਕਰਕੇ. ਪ੍ਰਫੁੱਲਿਤ ਹੋਣ ਤੋਂ.