Meanings of Punjabi words starting from ਆ

ਕ੍ਰਿ- ਝੁਕਣਾ. ਲਪਕਣਾ. ਝਪਟਨਾ. "ਆਹੁਰੇ ਜੰਗ." (ਰਾਮਾਵ)


ਫ਼ਾ. [آہوُ] ਸੰਗ੍ਯਾ- ਹਰਨ. ਮ੍ਰਿਗ. "ਦੰਦਾਨ ਦੁਰ ਆਹੂ ਚਸ਼ਮ." (ਸਲੋਹ) ਦੁਰ (ਮੋਤੀ) ਜੇਹੇ ਦੰਦ, ਮ੍ਰਿਗ ਜੇਹੇ ਨੇਤ੍ਰ। ੨. ਫਰਿਆਦ। ੩. ਦਮੇ ਦੀ ਬੀਮਾਰੀ. ਦਮਕਸ਼ੀ। ੪. ਸੰ. ਸੱਦਣ ਵਾਲਾ। ੫. ਜੋ ਸੱਦਿਆ ਗਿਆ ਹੈ.


ਖ਼ੁਤਨ ਦਾ ਮ੍ਰਿਗ. ਦੇਖੋ, ਖ਼ੁਤਨ.


ਸੰ. ਵਿ- ਬੁਲਾਇਆ ਹੋਇਆ. ਸੱਦਿਆ. ਆਹ੍ਵਾਨ ਕੀਤਾ. "ਗਯੋ ਬੇਗ ਕਾਲੂ ਆਹੂਤਾ." (ਨਾਪ੍ਰ)


ਦੇਖੋ, ਆਹ, ਆਹਾ ਅਤੇ ਆਹਿ. "ਹੈ ਹੋਸੀ ਆਹੇ." (ਮਾਰੂ ਮਃ ੫) ਹੈ, ਹੋਵੇਗਾ ਅਤੇ ਸੀ. "ਨਾਨਕ ਸਰਣਿ ਆਹੇ." (ਆਸਾ ਮਃ ੫)


ਦੇਖੋ, ਆਹ ਅਤੇ ਆਹਿ. "ਜੋਗੀ ਜਤੀ ਸਿਧ ਹਰਿ ਆਹੈ." (ਗਉ ਮਃ ੫) ਚਾਹੁੰਦੇ ਹਨ.


ਦੇਖੋ, ਆਹ ਅਤੇ ਆਹਾ. "ਤੂੰ ਆਹੋ ਕੇਰੇ੍ਹ ਕੰਮ." (ਸ. ਫਰੀਦ) ੨. ਵ੍ਯਾ- ਹਾਂ. ਠੀਕ। ੩. ਅਥਵਾ. ਵਰਨਹਿ। ੪. ਨਹੀਂ ਤਾਂ.


ਫ਼ਾ. [آہنگ] ਸੰਗ੍ਯਾ- ਇੱਛਾ. ਕਾਮਨਾ। ੨. ਇਰਾਦਾ. ਸੰਕਲਪ। ੩. ਸਮਾ. ਵੇਲਾ। ੪. ਰਾਗ ਦਾ ਆਲਾਪ.