ਦੇਖੋ, ਇਕੀਹ ਕੁਲ.
ਏਕ. ਦੇਖੋ, ਇਕ "ਇਕੁ ਖਿਨੁ ਤਿਸੁ ਬਿਨ ਜੀਵਣਾ." (ਮਾਝ ਬਾਰਹਮਾਹਾ)
ਦੇਖੋ, ਇਕ ਅਧ. "ਇਕੁ ਅਧੁ ਨਾਇ ਰਸੀਅੜਾ." (ਗਉ ਮਃ ੫)
ਕ੍ਰਿ. ਵਿ- ਇਉਂ- ਕਰ. ਯੌਂਕਰ. ਇਸ ਪ੍ਰਕਾਰ. ਇਸ ਢਬ.
ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਖੰਨੇ ਵਿੱਚ ਇੱਕ ਪਿੰਡ ਹੈ. ਇਸ ਪਿੰਡ ਦੇ ਨੇੜੇ ਹੀ ਲਹਿੰਦੇ ਵੱਲ ਸ਼੍ਰੀ ਗੁਰੂ ਹਰਿਗੋਬਿੰਦ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਧਮੋਟ ਵੱਲੋਂ ਸੌਂਟੀ ਵੱਲ ਜਾਂਦੇ ਇੱਥੇ ਠਹਿਰੇ ਹਨ.#ਸੰਮਤ ੧੯੬੪- ੬੫ ਵਿੱਚ ਭਾਈ ਰਲਾ ਸਿੰਘ ਜੀ ਇਕੁਲਾਹਾ ਨਿਵਾਸੀ ਅਫਰੀਕਾ ਵਿੱਚ ਮੁਲਾਜ਼ਮ ਸਨ, ਉੱਥੇ ਹੀ ਉਨ੍ਹਾਂ ਨੂੰ ਗੁਰੁਅਸਥਾਨ ਸੰਬੰਧੀ ਸਤਿਗੁਰੂ ਵੱਲੋਂ ਪ੍ਰੇਰਣਾ ਹੋਈ, ਤਾਂ ਉਨ੍ਹਾਂ ਨੇ ਇਕੁਲਾਹੇ ਆਕੇ ਗੁਰੂਦ੍ਵਾਰੇ ਦੀ ਰਚਨਾ ਆਰੰਭ ਦਿੱਤੀ. ਭਾਈ ਸਾਹਿਬ ਤੋਂ ਪਿੱਛੋਂ ਮਾਈ ਮਤਾਬ ਕੌਰ ਤੇ ਨਗਰਵਾਸੀਆਂ ਦੇ ਉੱਦਮ ਨਾਲ ਗੁਰੁਦ੍ਵਾਰਾ ਕਮਰੇ ਦੀ ਸ਼ਕਲ ਦਾ ਬਣ ਗਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰੁਦ੍ਵਾਰੇ ਨਾਲ ੫੦ ਵਿੱਘੇ ਜ਼ਮੀਨ ਹੈ. ੨੦. ਵੈਸਾਖ ਨੂੰ (ਜਿਸ ਦਿਨ ਗੁਰੂ ਜੀ ਨੇ ਇੱਥੇ ਚਰਣ ਪਾਏ ਹਨ) ਮੇਲਾ ਲਗਦਾ ਹੈ. ਖੰਨਾ ਰੇਲਵੇ ਸਟੇਸ਼ਨ ਤੋਂ ੩. ਮੀਲ ਪੱਛਮ ਹੈ ਅਤੇ ਕੱਚਾ ਰਸਤਾ ਹੈ.
ਵਯ- ਜਾਂ. ਯਾ. ਅਥਵਾ. ਦੇਖੋ, ਇਕੈ.
ਕ੍ਰਿ. ਵਿ- ਇੱਕ ਵੇਰ. ਏਕ ਦਫ਼ਅ਼.
ਇਕੱਲਾ. ਤਨਹਾ. ਨਿਵੇਕਲਾ. ਦੇਖੋ, ਇਕਲਾ. "ਇਕੇਲਾ ਹੀ ਆਇਆ ਇਕੇਲਾ ਚਲਾਯਾ." (ਨਸੀਹਤ)
ਵ੍ਯ- ਜਾਂ. ਯਾ. ਅਥਵਾ. "ਇਕੈ ਤ ਲੋੜ ਮੁੱਕਦਮੀ ਇਕੈ ਤ ਅੱਲਾ ਲੋੜ" (ਜਸਾ) ਜਾਂ ਦੁਨੀਆਂ ਦੀ ਸਰਦਾਰੀ ਯਾ ਖ਼ੁਦਾ ਲੋੜ.
ਵਿ- ਇੱਕ ਥਾਂ. ਇਕੱਠ.
ਕ੍ਰਿ- ਇਕੱਠਾ ਕਰਨਾ. ਇੱਕ ਥਾਂ ਜਮਾਂ ਕਰਨਾ। ੨. ਸੰਗ੍ਯਾ- ਨਿਗ੍ਰਹਿ. ਮਨ ਇੰਦ੍ਰੀਆਂ ਦਾ ਰੋਕਣਾ. "ਮਨ ਇੰਦ੍ਰੀ ਕੇ ਸਹਿਤ ਇਕੈਠ੍ਯੋ." (ਗੁਪ੍ਰਸੂ) ੩. ਸੁਕੜਨਾ. ਸੰਕੁਚਿਤ ਹੋਣਾ.