Meanings of Punjabi words starting from ਕ

ਸੰ. कुसुम्भ ਕੁਸੁੰਭ. ਸੰਗ੍ਯਾ- ਅਗਨਿ- ਸ਼ਿਖ. ਅੱਗ ਦੀ ਸ਼ਿਖਾ ਜੇਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ, ਅਤੇ ਇਸ ਦੇ ਫੁੱਲ ਦੀਆਂ ਕੇਸਰ ਜੇਹੀਆਂ ਤਰੀਆਂ. ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰਤ ਫਿੱਕਾ ਪੈ ਜਾਂਦਾ ਹੈ. ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭਰੰਗ ਜੇਹੇ ਵਰਣਨ ਕੀਤੇ ਹਨ. "ਕੂੜਾ ਰੰਗ ਕਸੁੰਭ ਕਾ." (ਸ੍ਰੀ ਮਃ ੩) "ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ." (ਸੂਹੀ ਫਰੀਦ) ਦੇਖੋ, ਜਲਿ। ੨. ਕੁਸੁੰਭੇ ਦੀ ਤਰਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ, ਜੋ ਰਾਜਪੂਤਾਨੇ ਵਿੱਚ ਬਹੁਤ ਕਰਕੇ ਵਰਤੀਦਾ ਹੈ. "ਪਾਨ ਡਰਾਇ ਕਸੁੰਭੜੇ ਰੂਰੋ." (ਚਰਿਤ੍ਰ ੧੧੧) ਅਫੀਮ ਦੇ ਰਸ ਵਿੱਚ ਸ਼ਰਾਬ ਮਿਲਾਕੇ.


ਵਿ- ਕੁਸੁੰਭੀ. ਕੁਸੁੰਭ ਦੇ ਰੰਗ ਦਾ। ੨. ਕੁਸੁੰਭੇ ਜੇਹੀ ਰੰਗਤ ਵਾਲਾ. ਭਾਵ- ਭੜਕੀਲੇ ਅਤੇ ਅਸਤ੍ਯ ਪਦਾਰਥ. ਦੇਖੋ, ਕੁਸੰਭਾਇਲੇ.


ਦੇਖੋ, ਕੁਸੂਤ.


ਫ਼ਾ. [کشوُدن] ਕ੍ਰਿ- ਖੋਲ੍ਹਣਾ.


ਦੇਖੋ, ਕੁਸੂਰ.