Meanings of Punjabi words starting from ਖ

षट्कर्मिन ਵਿ- ਛੀ ਕਰਮ ਕਰਨ ਵਾਲਾ. ਦੇਖੋ, ਖਟਕਰਮ.


ਇੱਕ ਪਿੰਡ, ਜੋ ਜੀਂਦ ਅਤੇ ਧਮਧਾਨ ਦੇ ਮੱਧ ਹੈ. ਇਸ ਥਾਂ ਨੌਵੇਂ ਸਤਿਗੁਰੂ ਵਿਰਾਜੇ ਹਨ. ਚੋਰਾਂ ਨੇ ਇੱਥੇ ਗੁਰੂ ਸਾਹਿਬ ਦੇ ਘੋੜੇ ਚੁਰਾ ਲਏ, ਜਿਸ ਤੋਂ ਉਹ ਅੰਨ੍ਹੇ ਹੋ ਗਏ. ਚੋਰ ਪਛਤਾਕੇ ਗੁਰੂ ਜੀ ਦੀ ਸ਼ਰਣ ਆਏ ਅਤੇ ਗੁਰਸਿੱਖੀ ਧਾਰਣ ਕਰਕੇ ਉਨ੍ਹਾਂ ਨੇ ਸਦਾ ਲਈ ਕੁਕਰਮ ਦਾ ਤ੍ਯਾਗ ਕੀਤਾ.#ਇਸ ਪਿੰਡ ਦਾ ਪਾਣੀ ਖਾਰਾ ਸੀ, ਗੁਰੂ ਸਾਹਿਬ ਨੇ ਨਵਾਂ ਖੂਹ ਲਾਉਣ ਦੀ ਆਗ੍ਯਾ ਕੀਤੀ ਅਤੇ ਚੰਗਾ ਥਾਂ ਦੱਸਿਆ. ਉਸ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ, ਜਿਸ ਤੋਂ ਸਭ ਨੂੰ ਪ੍ਰਸੰਨਤਾ ਹੋਈ.#ਖਟਕੜ ਰਿਆਸਤ ਪਟਿਆਲਾ ਦੀ ਨਜਾਮਤ ਸੁਨਾਮ, ਤਸੀਲ ਥਾਣਾ ਨਰਵਾਣਾ ਵਿੱਚ ਹੈ. ਰੇਲਵੇ ਸਟੇਸ਼ਨ ਬਰਸੋਲਾ ਤੋਂ ਇੱਕ ਮੀਲ ਪੂਰਬ ਹੈ. ੨੫੦ ਵਿੱਘੇ ਜ਼ਮੀਨ ਅਤੇ ੮੫) ਨਕਦ ਰਿਆਸਤ ਤੋਂ ਗੁਰਦ੍ਵਾਰੇ ਦੇ ਨਾਉਂ ਹਨ. ਪੁਜਾਰੀ ਸਿੰਘ ਹੈ। ੨. ਕੋਹਾਟ ਅਤੇ ਪੇਸ਼ਾਵਰ ਜਿਲੇ ਵਿਚਕਾਰ ਪਹਾੜ ਦੀ ਇੱਕ ਧਾਰਾ। ੩. ਖਟਕਧਾਰਾ ਵਿੱਚ ਰਹਿਣ ਵਾਲੀ ਅਫ਼ਗ਼ਾਨ ਜਾਤਿ. ਇਸ ਨੂੰ ਖਟਕ ਭੀ ਆਖਦੇ ਹਨ.


ਸੰਗ੍ਯਾ- ਖੜਕਾ. "ਪਾਯਨ ਕੋ ਖਟਕੋ ਕਿਯੋ." (ਚਰਿਤ੍ਰ ੨੪੮) ੨. ਚਿੰਤਾ. ਧੜਕਾ. ਧੁਕਧੁਕੀ.


ਸੰ. षङ्गुण ਸਡ੍‌ਗੁਣ. ਦੇਖੋ, ਖਟ ਅੰਗ ੩.


ਸੰ. षट्चक्र ਯੋਗੀਆਂ ਦੇ ਮੰਨੇ ਹੋਏ ਛੀ ਚਕ੍ਰ. "ਉਲਟਤ ਪਵਨ ਚਕ੍ਰ ਖਟ ਭੇਦੇ." (ਗਉ ਕਬੀਰ)#(ੳ) ਮੂਲਾਧਾਰ. ਗੁਦਾਮੰਡਲ ਦਾ ਚਕ੍ਰ ਹੈ, ਜਿਸ ਵਿੱਚ ਮੂਧੇ ਮੁਖ ਦਾ ਚਾਰ ਪਾਂਖੁੜੀ ਵਾਲਾ ਪੀਲਾ ਕਮਲ ਹੈ.#(ਅ) ਸ੍ਵਾਧਿਸ੍ਠਾਨ ਚਕ੍ਰ. ਲਿੰਗ ਦੇ ਮੂਲ ਵਿੱਚ ਹੈ, ਜਿਸ ਵਿੱਚ ਲਾਲ ਰੰਗ ਦਾ ਊਰਧਮੁਖ ਛੀਦਲ ਕਮਲ ਹੈ.#(ੲ) ਮਣਿਪੁਰਚਕ੍ਰ- ਨਾਭਿ ਦੇ ਮੂਲ ਵਿੱਚ ਹੈ, ਜੋ ਨੀਲੇ ਰੰਗ ਦਾ ਊਰਧਮੁਖ ਦਸ ਪੱਤੀਆਂ ਦਾ ਕਮਲ ਹੈ.#(ਸ) ਅਨਾਹਤਚਕ੍ਰ- ਬਾਰਾਂ ਦਲ ਦਾ ਸ੍ਵਰਣਰੰਗਾ ਕਮਲ ਹਿਰਦੇ ਵਿੱਚ ਹੈ.#(ਹ) ਵਿਸ਼ੁੱਧ ਚਕ੍ਰ- ਲਾਲ ਰੰਗ ਦਾ ਊਰਧਮੁਖ ਸੋਲਾਂ ਦਲ ਦਾ ਕਮਲ ਕੰਠ ਵਿੱਚ ਹੈ.#(ਕ) ਆਗ੍ਯਾਚਕ੍ਰ- ਭੌਹਾਂ ਦੇ ਮੱਧ ਦੋ ਪਾਂਖੁੜੀਆਂ ਦਾ ਊਰਧਮੁਖ ਚਿੱਟਾ ਕਮਲ ਹੈ.#ਇਨ੍ਹਾਂ ਛੀ ਚਕ੍ਰਾਂ ਤੋਂ ਛੁੱਟ, ਯੋਗੀ ਇੱਕ ਸੱਤਵਾਂ ਚਕ੍ਰ ਦਸ਼ਮਦ੍ਵਾਰ ਵਿੱਚ ਭੀ ਮੰਨਦੇ ਹਨ, ਜਿਸ ਨੂੰ ਜ੍ਯੋਤਿਰੂਪ ਦਾ ਸਿੰਘਾਸਨ ਆਖਦੇ ਹਨ, ਇਹ ਹਜ਼ਾਰ ਪਾਂਖੁੜੀ ਦਾ ਸਫ਼ੇਦ ਕਮਲ ਹੈ। ੨. ਖਟਚਕ੍ਰ ਵਾਲਾ ਦੇਹ. ਸ਼ਰੀਰ. "ਛਠਿ ਖਟਚਕ੍ਰ ਛਹੂ ਦਿਸਿ ਧਾਇ." (ਗਉ ਕਬੀਰ ਬਾਵਨ)