Meanings of Punjabi words starting from ਗ

ਇੱਕ ਨੀਚ ਜਾਤਿ, ਜੋ ਜੋਕ, ਤੂੰਬੀ ਅਤੇ ਸਿੰਗੀ ਆਦਿਕ ਨਾਲ ਲਹੂ ਕਢਦੀ ਹੈ. "ਜ੍ਯੋਂ ਗਗੜੀ ਤੁਮਰੀ ਤਨ ਲਾਯਕੈ." (ਕ੍ਰਿਸਨਾਵ)


ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)


ਜਿਲਾ ਅਮ੍ਰਿਤਸਰ, ਥਾਣਾ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਪੱਛਮ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਵਾਰ ਸ਼ਿਕਾਰ ਖੇਡਦੇ ਹੋਏ ਇੱਥੇ ਪਿੱਪਲ ਹੇਠ ਵਿਰਾਜੇ ਹਨ. ਇਸ ਪਿੰਡ ਵਿੱਚ ਭਾਈ ਬੀਰ ਸਿੰਘ ਜੀ (ਖੁਦਾ ਸਿੰਘ ਜੀ ਦੇ ਚਾਟੜੇ) ਪ੍ਰਸਿੱਧ ਪ੍ਰਚਾਲਕ ਹੋਏ ਹਨ, ਜਿਨ੍ਹਾਂ ਦੇ ਡੇਰੇ ਲੰਗਰ ਜਾਰੀ ਹੈ. ਪੰਜ ਜੇਠ ਨੂੰ ਮੇਲਾ ਹੁੰਦਾ ਹੈ. ਦੇਖੋ, ਬੀਰ ਸਿੰਘ.


ਸੰਗ੍ਯਾ- ਕ੍ਰੋਧ. ਗੁੱਸਾ। ੨. ਦਿਲ ਦੀ ਹਵਾੜ। ੩. ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂੜ.


ਸੰਗ੍ਯਾ- ਜੜਤੀ. ਜੜਾਉ. "ਅਜਰਨ ਬਿਖੈ ਮਣਿਨ ਗਚਕਾਰੀ." (ਨਾਪ੍ਰ) ੨. ਚੂਨੇ ਦੀ ਚਿਣਾਈ. ਚੂਨੇ ਦੀ ਪਕੜ ਵਾਲੀ ਇਮਾਰਤ. "ਗੜ ਮੰਦਰ ਗਚਗੀਰੀਆਂ ਕਿਛੁ ਸਾਥਿ ਨ ਜਾਈ." (ਵਾਰ ਸਾਰ ਮਃ ੪)