Meanings of Punjabi words starting from ਛ

ਸੰਗ੍ਯਾ- ਛਾਤੀ. ਸੀਨਹ। ੨. ਛਤਰੀ.


ਸੰਗ੍ਯਾ- ਛੀ ਅਤੇ ਤੀਸ. ਸਟਤਿੰਸ਼ਤ੍‌- ੩੬.


ਛੀ ਅਤੇ ਤੀਸ. ਦੇਖੋ, ਛਤੀਸ.


ਛਤੀਸ ਪ੍ਰਕਾਰ ਦੇ ਪਾਖੰਡ. ਭਾਵ ਅਨੇਕ ਤਰਾਂ ਦੇ ਦੰਭ. ਇਸ ਥਾਂ ਖ਼ਾਸ ਗਿਣਤੀ ਪਾਖੰਡਾਂ ਦੀ ਨਹੀਂ ਹੈ, ਭਾਵ ਅਨੰਤ ਪਾਖੰਡਾਂ ਤੋਂ ਹੈ. ਚੀਨੀ ਯਾਤ੍ਰੀ "ਫਾਹਿਯਾਨ" ਨੇ ਭਾਰਤ ਦੀ ਯਾਤ੍ਰਾ ਕਰਦੇ ਹੋਏ ਲਿਖਿਆ ਹੈ ਕਿ ਮਧ੍ਯ ਦੇਸ਼ ਵਿੱਚ ੯੬ ਪਾਖੰਡਾਂ ਦਾ ਪ੍ਰਚਾਰ ਹੈ. ਇਸ ਦਾ ਭਾਵ ਭੀ ਅਨੇਕ ਪਾਖੰਡਾਂ ਤੋਂ ਹੈ. "ਖਟਦਰਸਨ ਬਹੁ ਵੈਰ ਕਰ ਨਾਲ ਛਤੀਸ ਪਖੰਡ ਚਲਾਏ." (ਭਾਗੁ)


ਵਿ- ਛੱਤੀਸਵਾਂ "ਰਹ੍ਯੋ ਨਾਕ ਮੇ ਕੁਸ੍ਟ ਛੱਤੀਸਵਾਨੰ." (ਜਨਮੇਜਯ) ਕੁਸ੍ਟ ਦਾ ਛੱਤੀਸਵਾਂ ਭਾਗ ਬਾਕੀ ਰਹਿ ਗਿਆ.


ਦੇਖੋ ਛਤੀਸ.


ਛਤੀਹ (੩੬) ਪ੍ਰਕਾਰ ਦੇ ਅਮ੍ਰਿਤ ਤੁੱਲ ਰਸਦਾਇਕ ਭੋਜਨ. ਕਈ ਵਿਦ੍ਵਾਨਾਂ ਨੇ ਖਾਣਯੋਗ੍ਯ ਪਦਾਰਥਾਂ ਦੀ ੩੬ ਗਿਣਤੀ ਕੀਤੀ ਹੈ, ਪਰ ਇਹ ਕੇਵਲ ਕਪੋਲਕਲਪਨਾ ਹੈ. ਭਾਈ ਗੁਰਦਾਸ ਜੀ ਨੇ ਛਤੀਹ ਭੋਜਨਾਂ ਦਾ ਸੁੰਦਰ ਨਿਰਣਾ ਕੀਤਾ ਹੈ- "ਖਟ ਰਸ ਮਿਠਰਸ ਮੇਲਕੈ ਛਤੀਹ ਭੋਜਨ ਹੋਨ ਰਸੋਈ." ਇੱਕ ਇੱਕ ਰਸ ਦੇ ਛੀ ਛੀ ਭੇਦ ਪਰਸਪਰ ਮੇਲ ਤੋਂ ਹੋ ਜਾਂਦੇ ਹਨ ਅਤੇ ਇਹ ਅਰਥ ਸਾਰੇ ਦੇਸਾਂ ਵਿੱਚ ਘਟ ਸਕਦਾ ਹੈ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) "ਛਤੀਹ ਅੰਮ੍ਰਿਤ ਭੋਜਨ ਖਾਣਾ." (ਮਾਝ ਮਃ ੫) ੨. ਭਾਵ- ਸਰਵ ਪ੍ਰਕਾਰ ਦੇ ਭੋਜਨ.


ਛਤੀਸ (੩੬) ਯੁਗ ਦੇ ਕਾਲ ਦਾ ਪ੍ਰਮਾਣ. ਅਰਥਾਤ ਚਾਰ ਯੁਗਾਂ ਦੀਆਂ ਨੌ ਚੌਕੜੀਆਂ. ਪ੍ਰਾਚੀਨ ਵਿਦ੍ਵਾਨਾਂ ਦੀ ਇਹ ਕਲਪਨਾ ਹੈ ਕਿ ਪ੍ਰਲੈ ਹੋਣ ਪਿੱਛੋਂ ਛਤੀਹ ਯੁਗ ਦੇ ਸਮੇਂ ਤੀਕ ਸੁੰਨਦਸ਼ਾ ਰਹਿੰਦੀ ਹੈ. "ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ." (ਵਾਰ ਰਾਮ ੧. ਮਃ ੩) "ਜੁਗ ਛਤੀਹ ਗੁਬਾਰ ਕਰ." (ਭਾਗੁ)


ਦੇਖੋ, ਛਤੀਹ ਅੰਮ੍ਰਿਤ.