nan
ਸੰਗ੍ਯਾ- ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. "ਜਗਜੀਵਣ ਸਿਉ ਆਪਿ ਚਿਤੁ ਲਾਇ." (ਬਸੰ ਮਃ ੩) ੨. ਦੁਨੀਆਂ ਵਿੱਚ ਜਿਉਣਾ। ੩. ਦੇਖੋ, ਸਤਨਾਮੀ.
ਦੇਖੋ, ਸਤਨਾਮੀ.
ਦੇਖੋ, ਜਗਜੀਵਨ.
ਸੰ. जगद्योनि ਸੰਗ੍ਯਾ- ਪ੍ਰਿਥਿਵੀ। ੨. ਬ੍ਰਹਮਾ੍। ੩. ਵਿਸਨੁ। ੪. ਜਗਤ ਨੂੰ ਰਚਣ ਵਾਲਾ ਕਰਤਾਰ. "ਯੌਂ ਵਿਚਾਰ ਬੋਲੇ ਜਗਜੋਨੀ." (ਨਾਪ੍ਰ)
ਸੰਗ੍ਯਾ- ਵਰਣਿਕ ਗਣ, ਜਿਸ ਦਾ ਸਰੂਪ ਹੈ ਮਧ੍ਯ ਗੁਰੁ.
nan
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ.
nan
ਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. "ਜਗਤਉਧਾਰਨ ਨਾਮ ਪ੍ਰਿਅ." (ਕਾਨ ਮਃ ੫) ੨. ਸੰਗ੍ਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣੁ ਪਾਇਅਉ." (ਸਵੈਯੇ ਮਃ ੪. ਕੇ)
ਇਹ ਪਹਿਲਾਂ ਪਟਨੇ ਵਿੱਚ ਹਲਵਾਈ ਦੀ ਦੁਕਾਨ ਕਰਦਾ ਸੀ, ਫੇਰ ਵਡਾ ਧਨੀ ਹੋਕੇ ਸੇਠ (ਸ਼ਾਹੂਕਾਰ ਹੋਇਆ. ਇਸ ਨੇ ਨੌਵੇਂ ਸਤਿਗੁਰੂ ਦੀ ਅਤੇ ਦਸ਼ਮੇਸ਼ ਦੀ ਪਟਨੇ ਵਿੱਚ ਬਹੁਤ ਸੇਵਾ ਕੀਤੀ. ਦੇਖੋ, ਜੀਵਨਸਿੰਘ ਦਾ ਫੁਟਨੋਟ.