Meanings of Punjabi words starting from ਤ

ਅ਼. [تکّبر] ਸੰਗ੍ਯਾ- ਹੌਮੈ. ਖ਼ੁਦੀ. ਇਸ ਦਾ ਮੂਲ ਕਿਬਰ (ਵਡਾਈ) ਹੈ. "ਤਕੱਬਰ ਕੀਤਾ ਅਬਲੀਸ¹ ਨੇ ਗਲ ਲਾਨਤ ਜਾਮਾ." (ਜੰਗਨਾਮਾ)


ਅ਼. [تکویِر] ਸੰਗ੍ਯਾ- ਕਿਬਰ (ਵਡਿਆਈ- ਬਜ਼ੁਰਗੀ) ਦਾ ਭਾਵ. ਵਡਾ ਕਰਨ ਦਾ ਭਾਵ. ਵ੍ਰਿੱਧੀ ਦੀ ਕ੍ਰਿਯਾ। ੨. ਅੱਲਾਹੂ ਅਕਬਰ ਪੜ੍ਹਨਾ. "ਹੁਕਮ ਸੱਤ ਹੈ"- "ਰਾਮ ਨਾਮ ਸੱਤ ਹੈ" ਦੀ ਧੁਨੀ ਕਰਨੀ. ਮੁਰਦੇ ਲਈ ਪ੍ਰਾਰਥਨਾ. ਭਾਵ- ਮ੍ਰਿਤਕ ਸੰਸਕਾਰ. "ਚੂੰ ਸਵਦ ਤਕਬੀਰ." (ਤਿਲੰ ਮਃ ੧) ਜਦ ਹੋ ਜਾਵੇ ਤਕਬੀਰ। ੩. ਜੰਗ ਵਿੱਚ ਤਲਵਾਰ ਚਲਾਉਣ ਸਮੇਂ ਤਕਬੀਰ ਦਾ ਪੜ੍ਹਨਾ. ਅੱਲਾਹੂ ਅਕਬਰ ਉੱਚਾਰਨ ਕਰਨਾ. "ਬਹੀ ਭਗੌਤੀ ਗੁਰ ਕੇ ਕਰ ਕੀ। ਕਰ ਤਕਬੀਰ ਤੁਰਤ ਦੋ ਧਰ ਕੀ." (ਗੁਪ੍ਰਸੂ) ੪. ਜਿਬਹ਼ ਕਰਨਾ. ਵਧ ਕਰਨਾ. "ਗਊ ਗਰੀਬ ਕਉ ਲਗਾ ਤਕਬੀਰ ਕਰਨ." (ਮਗੋ)


ਦੇਖੋ, ਤਮਗਾ. "ਕੋ ਤਕਮਾ ਕਰ ਹੈ ਨਿਰਜਾਸ." (ਗੁਪ੍ਰਸੂ) ੨. ਤੁ. [تکمہ] ਬਟਨ (ਗੁਦਾਮ) ਫਸਾਉਣ ਦਾ ਛਿਦ੍ਰ (ਛੇਕ).


ਅ਼. [تکمیِل] ਸੰਗ੍ਯਾ- ਕਮਾਲ (ਪੂਰਾ ਹੋਣ) ਦਾ ਭਾਵ. ਪੂਰਣਤਾ.