Meanings of Punjabi words starting from ਥ

ਥਪਕੀ (ਥਾਪੀ) ਲਾਉਣੀ. ਦੇਖੋ, ਥਾਪ ੫.


ਅਸਥਾਪਨ ਕਰਕੇ. ਥਾਪਕੇ। ੨. ਥਾਪੜਕੇ. ਭਾਵ- ਪ੍ਯਾਰ ਨਾਲ ਪਲੋਸਕੇ. "ਬਾਲਕ ਰਾਖੇ ਅਪਨੇ ਕਰਿ ਥਾਪਿ." (ਬਸੰ ਮਃ ੫)


ਸ੍‍ਥਾਪਨ ਕਰਕੇ ਅਤੇ ਮੇਟਕੇ. "ਤੂ ਦੇਖਹਿ ਥਾਪਿ ਉਥਾਪਿ." (ਸੂਹੀ ਅਃ ਮਃ ੧)


ਦੇਖੋ, ਥਾਪਯੈ.


ਦੇਖੋ, ਥਾਪਨ। ੨. ਸੰਗ੍ਯਾ- ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. "ਗਰ ਥਾਪੀ ਦਿਤੀ ਕੰਡਿ ਜੀਉ." (ਸ੍ਰੀ ਮਃ ੫. ਪੈਪਾਇ) ੩. ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ.


ਸੰਗ੍ਯਾ- ਸ੍ਤੰਭ. ਥਮਲਾ. ਸਤੂਨ. "ਬਿਨ ਹੀ ਥਾਭਹ ਮੰਦਿਰ ਥੰਭੈ." (ਗਉ ਕਬੀਰ ਬਾਵਨ)


ਸੰਗ੍ਯਾ- ਅਸਥਾਨ. ਥਾਂ. ਜਗਾ। ੨. ਥੰਮ੍ਹਣ (ਸ੍‌ਤੰਭਨ) ਦਾ ਭਾਵ. ਰੋਕਣ ਦੀ ਕ੍ਰਿਯਾ. "ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ." (ਟੋਡੀ ਮਃ ੫) ਥੰਭੇ ਨਹੀਂ ਜਾਂਦੇ.


ਕ੍ਰਿ- ਸ੍ਤੰਭਨ. ਠਹਿਰਾਉਣਾ. ਰੋਕਣਾ. ਆਸਰਾ ਦੇਣਾ. "ਜਿਉ ਮੰਦਰ ਕੁ ਥਾਮੈ ਥੰਮਨੁ." (ਸੁਖਮਨੀ)