Meanings of Punjabi words starting from ਦ

ਦੇਖੋ, ਦਸ ਦਿਸਾ.


ਦਸਮਗ੍ਰੰਥ ਦੇ ੨੧੭ ਚਰਿਤ੍ਰ ਵਿੱਚ ਦਿਸ਼ਾ ਨਾਗ਼ (ਦਿੱਗਜ) ਦੀ ਥਾਂ ਇਹ ਅਸ਼ੁੱਧ ਪਾਠ ਅਞਾਣ ਲਿਖਾਰੀ ਦੀ ਕ੍ਰਿਪਾ ਨਾਲ ਬਣ ਗਿਆ ਹੈ. "ਪ੍ਰਿਥੀ ਚਾਲ ਕੀਨੋ ਦਸੋ ਨਾਗ ਭਾਗੇ." ਸ਼ੁੱਧ ਪਾਠ ਹੈ- "ਦਿਸ਼ਾਨਾਗ ਭਾਗੇ." ਦਿੱਗਜ ਹਾਥੀ ਨੱਠੇ.


ਸੰਗ੍ਯਾ- ਦਸ਼ਮਾਂਸ਼. ਦਸ਼ਵਾਂ ਭਾਗ. ਦਸਵਾਂ ਹਿੱਸਾ. Tithe. ਕਮਾਈ ਵਿੱਚੋਂ ਦਸਵਾਂ ਹਿੱਸਾ ਕਰਤਾਰ ਅਰਥ ਦੇਣਾ ਸਿੱਖਧਰਮ ਵਿੱਚ ਵਿਧਾਨ ਹੈ. "ਦਸ ਨਖ ਕਰਿ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮਹਿ ਆਵੈ। ਤਿਸ ਤੇ ਗੁਰੁਦਸੌਂਧ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇ ਲੇਈ." (ਪ੍ਰਸ਼ਨੋੱਤਰ ਭਾਈ ਨੰਦਲਾਲ) "ਦਸਵਾਂ ਹਿੱਸਾ ਖੱਟਕੈ ਸਿੱਖਾਂ ਦੇ ਮੁਖ ਪਾਇ." (ਮਗੋ) ਦਸੌਂਧ ਦੇਣ ਦਾ ਹੁਕਮ ਬਾਈਬਲ ਵਿੱਚ ਭੀ ਹੈ. ਦੇਖੋ, Gen XIV ੨੦ ਅਤੇ XXVIII ੨੨.#ਪਰਾਸ਼ਰ ਰਿਖੀ ਦੇ ਲੇਖ ਅਨੁਸਾਰ ਗ੍ਰਿਹਸਥੀਆਂ ਨੂੰ ਕੁੱਲ ਆਮਦਨ ਵਿੱਚੋਂ ਦੇਵਤਿਆਂ ਅਰਥ ਇਕੀਹਵਾਂ ਹਿੱਸਾ ਦੇਣਾ ਚਾਹੀਏ, ਪਾਰ ਬ੍ਰਾਹਮਣ ਗ੍ਰਿਹਸਥੀ ਤੀਹਵਾਂ ਹਿੱਸਾ ਦੇਵੇ.


ਦਸੌਂਧ ਦੇਣ ਵਾਲਾ। ੨. ਉਹ ਬਾਲਕ, ਜਿਸ ਦਾ ਦਸੌਂਧ ਅਰਪਨ ਕੀਤਾ ਗਿਆ ਹੈ.#ਰੀਤਿ ਇਉਂ ਹੈ- ਮਾਤਾ ਪਿਤਾ ਸੰਤਾਨ ਅਰਥ ਅਰਦਾਸ ਕਰਦੇ ਹੋਏ ਪ੍ਰਣ ਕਰਦੇ ਸਨ ਕਿ ਜੇ ਬਾਲਕ ਹੋਵੇ ਤਦ ਅਸੀਂ ਉਸ ਦਾ ਦਸੌਂਧ ਗੁਰੂ ਅਰਥ ਦੇਵਾਂਗੇ. ਜਦ ਲੜਕਾ ਤੁਰਣ ਫਿਰਣ ਵਾਲਾ ਹੋ ਜਾਂਦਾ, ਤਦ ਗੁਰਦੁਆਰੇ ਲੈ ਜਾਂਦੇ ਸਨ. ਪੰਜ ਸਿੱਖ ਉਸ ਦਾ ਜੋ ਮੁੱਲ ਪਾਉਂਦੇ, ਉਸ ਦਾ ਦਸਵਾਂ ਹਿੱਸਾ ਗੁਰਦੁਆਰੇ ਦਿੱਤਾ ਜਾਂਦਾ.#"ਗੁਰੁ ਕੋ ਸੁਤ ਦਸੌਂਧੀਆ ਕੀਨ." (ਗੁਪ੍ਰਸੂ)#ਪੁਤ੍ਰ ਗੁਰੂ ਦਾ ਦਸੌਂਧੀਆ ਕੀਤਾ।#੩. ਮਰਹਟਿਆਂ ਦੇ ਰਾਜ ਵਿੱਚ ਦਸੌਂਧੀਆ ਉਹ ਅਖਾਉਂਦਾ ਸੀ, ਜਿਸ ਨੂੰ ਮਾਲਗੁਜ਼ਾਰੀ ਦਾ ਦਸਵਾਂ ਹਿੱਸਾ ਮੁਆ਼ਫ਼ ਕੀਤਾ ਜਾਂਦਾ ਸੀ, ਅਰ ਮੁਆ਼ਫੀ ਦੇ ਪਰਗਨੇ ਦੀ ਹਿਫ਼ਾਜਤ ਦਸੌਂਧੀਏ ਦੇ ਜਿੰਮੇਂ ਹੋਇਆ ਕਰਦੀ ਸੀ.


(ਗ੍ਯਾਨ) ਅਠਾਈਸ ਵਿਦ੍ਯਾ. "ਦਸਚਾਰ ਚਾਰ" ਸ਼ਬਦ ਵਿੱਚ ਲਿਖੀਆਂ ੧੮. ਵਿਦ੍ਯਾ ਨਾਲ ਦਸ ਹੋਰ ਜੋੜਨ ਤੋਂ ੨੮ ਵਿਦ੍ਯਾ ਹੁੰਦੀਆਂ ਹਨ. ਦੇਖੋ, ਕਲਾ ਅਤੇ ਚੌਸਠ ਕਲਾ.


ਸੰ. देशान्तर- ਦੇਸ਼ਾਂਤਰ. ਸੰਗ੍ਯਾ- ਪਰਦੇਸ਼. ਵਿਦੇਸ਼. ਅਨ੍ਯ ਦੇਸ਼. "ਦਿਸੰਤ੍ਰ ਜਾਸ ਛੋਲੀਐ." (ਪਾਰਸਾਵ) ਜਿਸ ਨੇ ਦੂਸਰੇ ਦੇਸ਼ ਭੀ ਸ਼ਸਤ੍ਰਾਂ ਨਾਲ ਛਿੱਲ ਦਿੱਤੇ ਹਨ.