Meanings of Punjabi words starting from ਫ

ਖ਼ਾ. ਕੁਤਕਾ. ਸਲੋਤਰ. ਮੋਟਾ ਸੋਟਾ.


ਬਾਬਾ ਆਲਾ ਸਿੰਘ ਪਟਿਆਲਾਪਤਿ ਦੀ ਰਾਣੀ, ਜਿਸ ਨੂੰ ਕਈਆਂ ਨੇ ਭੁੱਲਕੇ "ਫੱਤੋ" ਲਿਖਿਆ ਹੈ. ਇਹ ਕਾਲੇ ਕੇ ਚੌਧਰੀ ਖਾਨੇ ਦੀ ਸੁਪੁਤ੍ਰੀ ਸੀ. ਇਹ ਖਾਲਸਾਦਲ ਨੂੰ ਲੰਗਰ ਵਰਤਾਉਣ ਦੀ ਸੇਵਾ ਆਪ ਕੀਤਾ ਕਰਦੀ ਅਤੇ ਹਜਾਰਾਂ ਅਨਾਥਾਂ ਦੀ ਪਾਲਨਾ ਕਰਦੀ ਸੀ. ਇਹ ਆਪਣੇ ਪਤੀ ਨੂੰ ਧਾਰਮਿਕ ਅਤੇ ਵਿਵਹਾਰਿਕ ਕੰਮਾਂ ਵਿੱਚ ਪੂਰੀ ਸਹਾਇਤਾ ਦਿੰਦੀ ਰਹੀ. ਇਸ ਦਾ ਦੇਹਾਂਤ ਸੰਮਤ ੧੮੩੦ ਵਿੱਚ ਹੋਇਆ.


ਉਹ ਪਵਿਤ੍ਰ ਗੁਰਧਾਮ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਫਤੇਸਿੰਘ ਜੀ ਸੰਮਤ ੧੭੬੧ ਵਿੱਚ ਸ਼ਹੀਦ ਹੋਏ. ਬੰਦੇ ਬਹਾਦੁਰ ਨੇ ਸੰਮਤ ੧੭੬੭ ਵਿੱਚ ਸਰਹਿੰਦ ਫਤੇ ਕਰਕੇ ਇੱਥੇ ਗੁਰਦ੍ਵਾਰਾ ਬਣਾਇਆ, ਜਿਸ ਦਾ ਨਾਮ ਫਤੇਗੜ੍ਹ ਰੱਖਿਆ, ਮਹਾਰਾਜਾ ਕਰਮਸਿੰਘ ਪਟਿਆਲਾਪਤੀ ਨੇ ਨਜਾਮਤ ਸਰਹਿੰਦ ਦਾ ਨਾਮ ਭੀ ਫਤੇਗੜ੍ਹ ਕ਼ਾਇਮ ਕਰ ਦਿੱਤਾ. ਫਤੇਗੜ੍ਹ ਸਾਹਿਬ ਰੋਪੜ ਸਰਹਿੰਦ ਰੇਲਵੇ ਲੈਨ ਦਾ ਸਟੇਸ਼ਨ ਹੈ. ਜੋ ਸਰਹਿੰਦ ਤੋਂ ਦੋ ਮੀਲ ਹੈ। ੨. ਆਨੰਦਪੁਰ ਦਾ ਇੱਕ ਕਿਲਾ, ਜੋ ਕਲਗੀਧਰ ਨੇ ਬਣਵਾਇਆ ਸੀ. ਦੇਖੋ, ਆਨੰਦਪੁਰ.


ਦੇਖੋ, ਫਤੇਸ਼ਾਹ.


ਦੇਖੋ, ਸੱਚੇ ਸਾਹਿਬ ਕੀ ਫਤੇ ਅਤੇ ਤੱਤ ਖਾਲਸਾ.


ਦੇਖੋ, ਬੁਰਜਸਾਹਿਬ.


ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਰੋਪੜ ਵਿੱਚ ਹੈ. ਇੱਥੇ ਸੱਤਵੇਂ ਗੁਰੂ ਜੀ ਦਾ "ਮੰਜੀ ਸਾਹਿਬ" ਗੁਰਦ੍ਵਾਰਾ ਹੈ.


ਜਿਲਾ ਸਿਆਲਕੋਟ, ਤਸੀਲ ਥਾਣਾ ਡਸਕਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ੧੨. ਮੀਲ ਉੱਤਰ ਪੂਰਵ ਹੈ. ਦਸ ਮੀਲ ਪੱਕੀ ਸੜਕ ਹੈ ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਛੋਟਾ ਜੇਹਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਸਿਆਲਕੋਟ ਜਾਂਦੇ ਇੱਥੇ ਠਹਿਰੇ ਹਨ. ਪੁਜਾਰੀ ਸਿੰਘ ਹੈ. ਕੇਵਲ ਇੱਕ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਨਿਰਜਲਾ ਏਕਾਦਸ਼ੀ ਨੂੰ ਮੇਲਾ ਹੁੰਦਾ ਹੈ.


ਬਾਬਾ ਫੂਲ ਦੀ ਸੁਪੁਤ੍ਰੀ ਬੀਬੀ ਫੱਤੋ, ਜਿਸ ਦੀ ਸ਼ਾਦੀ ਬਾਬਾ ਬੁੱਢਾ ਜੀ ਦੀ ਵੰਸ਼ ਦੇ ਰਤਨ ਭਾਈ ਧੰਨਾ ਸਿੰਘ ਜੀ ਨਾਲ ਹੋਈ ਅਰ ਸੰਗਤ ਸਿੰਘ ਪੁਤ੍ਰ ਜਨਮਿਆ, ਜਿਸ ਦੀ ਔਲਾਦ ਬੀਲ੍ਹੇਵਾਲੇ ਸਰਦਾਰ ਹਨ। ੨. ਕਈ ਲੇਖਕਾਂ ਨੇ ਰਾਣੀ ਫਤੇਕੌਰ ਨੂੰ ਭੁਲੇਖੇ ਨਾਲ ਫੱਤੋ ਲਿਖਿਆ ਹੈ. ਦੇਖੋ, ਫਤੇਕੌਰ.