Meanings of Punjabi words starting from ਯ

ਦੇਖੋ, ਜਵਾਸਾ.


ਸੰ. ਧਾ- ਜਾਣਾ (ਗਮਨ ਕਰਨਾ), ਪਹੁਁਚਣਾ, ਸਾਮ੍ਹਣੇ ਜਾਣਾ, ਵੈਰੀ ਦਾ ਟਾਕਰਾ ਕਰਨ ਲਈ ਜਾਣਾ। ੨. ਅ਼. [یا] ਵ੍ਯ- ਸੰਬੋਧਨ ਹੇ! ਐ! "ਯਾ ਖੁਦਾਇ! ਇਹ ਕ੍ਯਾ ਭ੍ਯੋ." (ਗੁਪ੍ਰਸੂ) ੩. ਫ਼ਾ. ਅਥਵਾ. ਵਾ. ਜਾਂ। ੪. ਪ੍ਰਾ. ਸਰਵ- ਇਹ. ਯਹ. "ਰਾਮਨਾਮ ਬਿਨੁ ਯਾ ਸੰਕਟ ਮੇ ਕੋ ਅਬ ਹੋਤ ਸਹਾਈ?" (ਮਾਰੂ ਮਃ ੯) "ਯਾ ਭੀਤਰਿ ਜੋ ਰਾਮੁ ਬਸਤ ਹੈ." (ਬਸੰ ਮਃ ੯)


ਨਿਰੁਕ੍ਤ ਦਾ ਕਰਤਾ ਰਿਖੀ. ਈਸਾ ਦੇ ਜਨਮ ਤੋਂ ਪਹਿਲਾਂ ਪੰਜਵੀ ਸਦੀ ਵਿੱਚ ਇਸ ਦੇ ਹੋਣ ਦਾ ਅਨੁਮਾਨ ਕੀਤਾ ਗਿਆ ਹੈ. ਦੇਖੋ, ਨਿਘੰਟੁ ਅਤੇ ਨਿਰੁਕਤ ੨.


ਸੰ. यशस्. ਸੰਗ੍ਯਾ- ਯਸ਼. ਕੀਰਤਿ. ਜਸ। ੨. ਦੇਖੋ, ਜਾਸੁ। ੩. ਯਸ੍ਯ. ਜਿਸ ਦਾ. ਜਿਸ ਕੋ. "ਯਾਸੁ ਜਪਤ ਮਨਿ ਹੋਇ ਅਨੰਦੁ." (ਬਾਵਨ) ੪. ਅ਼. [یاس] ਸੰਗ੍ਯਾ- ਨਾਉਮੇਦੀ. ਨਿਰਾਸਤਾ. *


ਸਰਵ- ਇਸ ਨੂੰ


ਸਰਵ- ਯਹੀ. ਇਹੋ. "ਯਾਹੂ ਤਰਨਤਾਰਨ ਸਮਰਾਥਾ." (ਬਾਵਨ) ੨. ਯਾਹੂੰ. ਇਸ ਨੂੰ ਹੀ.


ਸਰਵ- ਇਸ ਨੂੰ. "ਸਾਚ ਕਹਿਤ ਮੈ ਯਾ ਕਉ." (ਬਿਲਾ ਮਃ ੯)


ਸਰਵ- ਇਸ ਦੀ। ੨. ਤੁ. ਤਾਤਾਰੀ. Seythian। ੩. ਦਾਗ. ਗੁਲ.


ਦੇਖੋ, ਯਕੀਨ.