Meanings of Punjabi words starting from ਰ

ਦੇਖੋ, ਰਹਿਤ। ੨. ਦੇਖੋ, ਰਾਹਤ। ੩. ਵਿ- ਰਹਿਣੀ ਵਾਲਾ. ਆ਼ਮਿਲ. "ਕਹਤ ਮੁਕਤ ਸੁਨਤ ਮੁਕਤ, ਰਹਤ ਜਨਮ ਰਹਤੇ." (ਸਾਰ ਪੜਤਾਲ ਮਃ ੫) ੪. ਸੰਗ੍ਯਾ- ਧਾਰਨਾ. ਰਹਣੀ. ਅ਼ਮਲ. "ਰਹਤ ਰਹਤ ਰਹਿਜਾਹਿ ਬਿਕਾਰਾ." (ਬਾਵਨ) "ਰਹਤ ਅਵਰ, ਕਛੁ ਅਵਰ ਕਮਾਵਤ." (ਸੁਖਮਨੀ) ੫. ਹਾਲਤ. ਦਸ਼ਾ. "ਸਭੁ ਕਛੁ ਜਾਨੈ ਆਤਮ ਕੀ ਰਹਤ." (ਸੁਖਮਨੀ) ੬. ਰਹਾਇਸ਼ ਇਸਥਿਤੀ. "ਦਸਵੈ ਦੁਆਰਿ ਰਹਤੇ ਕਰੇ, ਤ੍ਰਿਭਵਣ ਸੋਝੀ ਪਾਇ." (ਗੂਜ ਮਃ ੩) ੭. ਕ੍ਰਿ. ਵਿ- ਰਹਿਂਦੇ ਹੋਏ. ਦੇਖੋ, ਉਦਾਹਰਣ ੪. ਦਾ.


ਦੇਖੋ, ਰਹਿਤਨਾਮਾ.


ਵਿ- ਬਾਕੀ ਬਚਿਆ. ਸ਼ੇਸ. ਰਿਹਾ, ਰਹੀ. "ਰਹਦੀ ਖੁਹਦੀ ਸਭ ਪਤਿ ਗਵਾਈ." (ਮਃ ੪. ਵਾਰ ਗਉ ੧)


ਅ਼. [رہن] ਸੰਗ੍ਯਾ- ਗਹਿਣੇ ਰੱਖਣ ਦੀ ਕ੍ਰਿਯਾ. ਗਿਰੋ ਰੱਖਣਾ। ੨. ਗਹਿਣੇ ਰੱਖੀ ਵਸਤੁ.


ਫ਼ਾ. [رہنموُں] ਵਿ- ਰਾਹ ਦਿਖਾਉਣ ਵਾਲਾ। ੨. ਸੰਗ੍ਯਾ- ਸਤਿਗੁਰੂ.


ਦੇਖੋ, ਰਹਣੀ। ੨. ਰਹਿਁਦੇ ਹਨ.


ਫ਼ਾ. [رہنُما] ਸੰਗ੍ਯਾ- ਰਾਹ ਦਿਖਾਉਣ ਵਾਲਾ. ਬਦਰੱਕ਼ਾ। ੨. ਸਤਿਗੁਰੂ.


ਫ਼ਾ. [رہنُمائی] ਸੰਗ੍ਯਾ- ਰਾਹ ਦਿਖਾਉਣ ਦੀ ਕ੍ਰਿਯਾ.


ਦੇਖੋ, ਚਰਣਾ ੨. "ਰਹਨੁ ਨਹੀ, ਗਹੁ ਕਿਤਨੋ." (ਗਉ ਮਃ ੫) ਰਹਿਣਾ ਨਹੀਂ, ਪਰ ਪਕੜ (ਗਰਿਫ਼੍ਤ) ਕਿੰਨੀ ਹੈ!


ਫ਼ਾ. [رہبر] ਸੰਗ੍ਯਾ- ਰਾਹ ਉੱਪਰ ਲੈਜਾਣ ਵਾਲਾ. ਆਗੂ। ੨. ਧਰਮ ਦਾ ਆਗੂ. ਪੇਸ਼ਵਾ.


ਫ਼ਾ. [رہبری] ਸੰਗ੍ਯਾ- ਰਾਹ ਦੱਸਣ ਦੀ ਕ੍ਰਿਯਾ.