Meanings of Punjabi words starting from ਅ

ਅ਼. [عطائی] ਅ਼ਤ਼ਾਈ. ਵਿ- ਕਰਤਾਰ ਦੀ ਦਾਤ ਨਾਲ ਜਿਸ ਨੂੰ ਪ੍ਰਾਪਤ ਹੋਇਆ ਹੈ ਗ੍ਯਾਨ।#੨. ਜ਼ਬਰਦਸ੍ਤ. ਇਹ ਸ਼ਬਦ ਅ਼ਤ਼ੂ [عطوُ] ਤੋਂ ਬਣਿਆ ਹੈ. ਜਿਸ ਦਾ ਅਰਥ ਗ਼ਾਲਿਬ ਹੋਣਾ ਹੈ. "ਏਹ ਫਕੀਰ ਬਡਾ ਅਤਾਈ." (ਭਾਗੁ) "ਨੰਦ ਚੰਦ ਕਿਰਪਾਲ ਦਾਸ ਇਹ ਬਡੇ ਅਤਾਈ." (ਜੰਗਨਾਮਾ) ੩. ਅਰਧ ਸਿਕ੍ਸ਼ਿਤ. ਅੱਧਾ ਪੜ੍ਹਿਆ ਹੋਇਆ. "ਬਾਜੀਗਰ ਲਖੀ ਭੰਡ ਅਤਾਈ." (ਭਾਗੁ) ੪. ਸਿੰਧੀ. ਮੰਗਤਾ. ਯਾਚਕ.


ਅ਼. [عتق] ਅ਼ਤਕ਼. ਵਿ- ਆਜ਼ਾਦ. ਬੰਧਨ ਰਹਿਤ. "ਪੁਨੀਤੰ ਅਤਾਕੰ." (ਅਕਾਲ)


ਵਿ- ਤਾਤ (ਪੁਤ੍ਰ) ਰਹਿਤ। ੨. ਤਾਤ (ਪਿਤਾ) ਰਹਿਤ। ੩. ਤਾਤ (ਈਰਖਾ) ਰਹਿਤ। ੪. ਅ਼. [اطِاعت] ਇਤ਼ਾਅ਼ਤ. ਸੰਗ੍ਯਾ- ਤਾਬੇਦਾਰੀ. ਆਗ੍ਯਾਪਾਲਨ.


ਵਿ- ਤ੍ਰਾਣ (ਰਖ੍ਯਾ) ਰਹਿਤ. ਜਿਸ ਦਾ ਕੋਈ ਰਕ੍ਸ਼੍‍ਕ ਨਹੀਂ. "ਅਤਾਨਸ੍ਚ." (ਗ੍ਯਾਨ) ਦੇਖੋ, ਤਾਨ.


ਵਿ- ਤਪ ਕਰਕੇ ਨਾ ਪ੍ਰਾਪਤ ਹੋਣ ਯੋਗ੍ਯ. "ਤਾਪ ਕੇ ਕਿਯੇ ਤੇ ਜੌਪੇ ਪਾਈਐ ਅਤਾਪ ਨਾਥ." (ਅਕਾਲ) ੨. ਬਿਨਾ ਸੰਤਾਪ. ਸ਼ਾਂਤ.


ਅ਼. [عّطار] ਅ਼ੱਤ਼ਾਰ. ਸੰਗ੍ਯਾ- ਇ਼ਤ਼ਰ ਬਣਾਉਣ ਵਾਲਾ. ਗਾਂਧੀ। ਅ਼ਰਕ਼ ਆਦਿ ਦਵਾਈਆਂ ਵੇਚਣ ਵਾਲਾ.


ਦੇਖੋ, ਅਤਾਰ.


ਅ਼. [اتالیِق] ਤਲਕ਼ੀਨ (ਸਿਖ੍ਯਾ) ਦੇਣ ਵਾਲਾ. ਅਧ੍ਯਾਪਕ. ਗੁਰੂ. ਉਸਤਾਦ.


ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)