Meanings of Punjabi words starting from ਕ

ਆਸ਼੍ਵਲਾਯਨ ਅਤੇ ਆਪਸਤੰਬ ਆਦਿ ਰਿਖੀਆਂ ਦੇ ਬਣਾਏ ਗ੍ਰੰਥ, ਜਿਨ੍ਹਾਂ ਵਿੱਚ ਯੱਗ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ। ੨. ਜੈਨੀ ਸਾਧੁ ਭਦ੍ਰਵਾਹੁ ਦਾ ਲਿਖਿਆ ਇੱਕ ਗ੍ਰੰਥ.


ਦੇਖੋ, ਕਲਪਨਾ. "ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ, ਤਾ ਤੇਰੀ ਕਲਪਣਾ ਜਾਈ." (ਰਾਮ ਅਃ ਮਃ ੩)


ਕਲਪ ਵ੍ਰਿਕ੍ਸ਼੍‍ (ਬਿਰਛ). ਦੇਖੋ, ਸੁਰਤਰੁ.


ਲਕ੍ਸ਼੍‍ਮੀ, ਜੋ ਕਲਪਬਿਰਛ ਦੀ ਛੋਟੀ ਭੈਣ ਹੈ. ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ ਸਮੇਂ ਇਹ ਦੋਵੇਂ ਨਿਕਲੇ ਹਨ. "ਕਲਪਦ੍ਰੁਮ ਕੀ ਅਨੁਜਾ ਕਮਨੀ ਬਿਨ." (ਚਰਿਤ੍ਰ ੧੦੯) ਲੱਛਮੀ (ਲਕ੍ਸ਼੍‍ਮੀ) ਕਮਨੀਯਤਾ (ਸ਼ੋਭਾ) ਬਿਨਾ ਹੋ ਗਈ.


ਕਾਮਧੇਨੁ, ਜੋ ਸੰਕਲਪ ਕਰਨ ਪੁਰ ਸਭ ਪਦਾਰਥ ਦਿੰਦੀ ਹੈ.


ਸੰ. कल्पना ਸੰਗ੍ਯਾ- ਰਚਣਾ। ੨. ਉਪਾਯ. ਯਤਨ। ੩. ਤਜਵੀਜ਼. ਯੁਕਤਿ। ੪. ਹੁੱਜਤ. ਤਰਕ। ੫. ਭਾਵਨਾ.