Meanings of Punjabi words starting from ਭ

ਸੰਗ੍ਯਾ- ਟਾਕਰਾ. ਮੁਕਾਬਲਾ। ੨. ਲੜਾਈ. ਜੰਗ. "ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾਂ." (ਚੰਡੀ ੩) ੩. ਦੇਖੋ, ਭੇਟ.

ਸੰਗ੍ਯਾ- ਟਾਕਰਾ. ਮੁਕਾਬਲਾ। ੨. ਲੜਾਈ. ਜੰਗ. "ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾਂ." (ਚੰਡੀ ੩) ੩. ਦੇਖੋ, ਭੇਟ.

ਕ੍ਰਿ- ਪਰਸਪਰ ਮਿਲਾਉਣਾ, ਜਿਵੇਂ- ਕਿਵਾੜ ਭੇੜਨਾ। ੨. ਦੇਖੋ, ਭੇਟਨਾ ਅਤੇ ਭੇੜ.

ਭੇੜ (ਜੰਗ) ਵਿੱਚ "ਨ ਭੀਜੈ ਭੇੜਿ ਮਰਹਿ ਭਿੜਿ ਸੂਰ." (ਮਃ ੧. ਵਾਰ ਸਾਰ) ੨. ਭੇੜਕੇ. ਮਿਲਾਕੇ. ਜੋੜਕੇ.

ਭੇੜੀਂ. ਭੇਟਨ ਕਰਾਂ. ਛੁਹਾਵਾਂ. ਸਪਰਸ਼ ਕਰਾਂ. "ਜਨਮਿ ਨ ਭੇੜੀ ਅੰਗੁ." (ਸ. ਫਰੀਦ) ੨. ਵਿ- ਭਿੜਨਵਾਲਾ.

ਬੜਿਆੜ. ਦੇਖੋ, ਭੇੜੀਆ.

ਕਮਲ ਦੀ ਜੜ. ਭਿਸ। ੨. ਕਮਲ ਦੀ ਡੰਡੀ. ਕਮਲਨਾਲ.