nan
ਕ੍ਰਿ. ਵਿ- ਰਿੰਨ੍ਹਕੇ. ਰੰਧਨ ਕਰਕੇ. ਪਕਾਕੇ. "ਕੁਹਿ ਬਕਰਾ ਰਿੰਨ੍ਹਿ ਖਾਇਆ." (ਵਾਰ ਆਸਾ) ਕਈ ਗਿਆਨੀ ਮਾਤਰਾ ਦੇ ਅਰਥਾਂ ਤੋਂ ਅਗ੍ਯਾਨੀ, ਅਸ਼ੁੱਧ ਪਾਠ ਕਰਦੇ ਹਨ- "ਕੁਹਬ ਕਰਾਰ ਨ ਖਾਇਆ." ਟੁੱਟਣ ਲੱਗੇ ਕੁਝ ਭੀ ਕਰਾਰ ਨਾ ਖਾਧਾ.
nan
ਡਿੰਗ. ਵ੍ਯ- ਸੰਬੰਧ ਬੋਧਕ. ਦਾ. ਕਾ. ਕੀ. "ਮਹਾਰਾਜਰੀ ਮਾਇਓ." (ਟੋਡੀ ਮਃ ੫) ਮਹਾਰਾਜਾ ਦੀ ਮਾਇਆ। ੨. ਇਸਤ੍ਰੀ ਲਈ ਸੰਬੋਧਨ ਸ਼ਬਦ. ਅਰੀ. ਨੀ. "ਬੇਢੀ ਕੇ ਗੁਨ, ਸੁਨਿ ਰੀ ਬਾਈ!" (ਸੋਰ ਨਾਮਦੇਵ) ੩. ਸੰ. ਧਾ- ਚੁਇਣਾ (ਟਪਕਣਾ), ਡਿਗਣਾ। ੪. ਸੰ. ऋ. ਧਾ- ਜਾਣਾ, ਪ੍ਰਾਪਤ ਕਰਨਾ, ਹਿੰਸਾ ਕਰਨਾ, ਫੈਲਾਉਣਾ। ੫. ਸੰਗ੍ਯਾ- ਦੇਵ ਦੈਤਾਂ ਦੀ ਮਾਤਾ। ੬. ਦਯਾ। ੭. ਨਿੰਦਾ। ੮. ਰਾਖਸ। ੯. ਡਰ.
ਸੰਗ੍ਯਾ- ਈਰ੍ਸ. ਕਿਸੇ ਨੂੰ ਦੇਖਕੇ ਉਸ ਤੁੱਲ ਕਰਮ ਕਰਨ ਦੀ ਕ੍ਰਿਯਾ। ੨. ਤੁੱਲਤਾ. ਬਰਾਬਰੀ. "ਓਨਾ ਕੀ ਰੀਸ ਕਰੇ ਸੁ ਵਿਗੁਚੈ." (ਸੋਰ ਅਃ ਮਃ ੩) ੩. ਬਰਾਬਰੀ ਦੀ ਅਭਿਲਾਸ਼ਾ. "ਕੀਟਾ ਆਈ ਰੀਸ." (ਜਪੁ) ੪. ਫ਼ਾ. [ریِش] ਰੀਸ਼. ਦਾੜ੍ਹੀ। ੫. ਅ਼. ਪੰਖ. ਪਰ. ਖੰਭ.
nan
nan
ਰਿਸ (ਕ੍ਰੋਧ) ਕਰਕੇ. ਗੁੱਸੇ ਹੋਕੇ. "ਚਾਲਿਓ ਜੁਲਾਹੋ ਰੀਸਾਈ." (ਗਉ ਕਬੀਰ) ਦੇਖੋ, ਗਜਨਵ.
nan
nan
ਵਿ- ਰਸ- ਆਲਯ. ਰਸ ਦਾ ਘਰ। ੨. ਹਰ੍ਸ (ਆਨੰਦ) ਕਰਨ ਵਾਲਾ। ੩. ਸੁੰਦਰ. ਮਨੋਹਰ. "ਕੰਚਨ ਕੋਟ ਰੀਸਾਲ." (ਸ੍ਰੀ ਮਃ ੧) "ਤੇਰੇ ਬੰਕੇ ਲੋਇਣ. ਦੰਤ ਰੀਸਾਲਾ."(ਵਡ ਛੰਤ ਮਃ ੧) "ਮੇਰਾ ਕੰਤੁ ਰੀਸਾਲੂ." (ਵਡ ਮਃ ੧)
ਨਿਕਲਦਾ. ਟਪਕਦਾ. (ਸੰ. ऋष्. ਧਾ- ਵਹਿਣਾ) "ਨੀਰੁ ਬਿਲੋਵੈ ਅਤਿ ਸ੍ਰਮ ਪਾਵੈ, ਨੈਨੂ ਕੈਸੇ ਰੀਸੈ?" (ਸਾਰ ਮਃ ੫) ੨. ਰੀਸੇ ਤੋਂ. ਰੀਸ ਕਰਕੇ.