Meanings of Punjabi words starting from ਲ

ਵਿ- ਲੋਹਾ ਰੱਖਣ ਵਾਲਾ। ੨. ਲੋਹ ਤਪਾਉਣ ਵਾਲਾ ਲਾਂਗਰੀ। ੩. ਲੋਹੇ ਵਿੱਚ ਖਾਣ ਵਾਲਾ. ਦੇਖੋ, ਸਰਬਲੋਹੀਆ.


ਸੰਗ੍ਯਾ- ਰੁਧਰ. ਖ਼ੂਨ. ਸੰ. ਲੋਹਿਤ. "ਲੋਹੂ ਲਬੁ ਨਿਕਥਾ ਵੇਖ." (ਮਃ ੧. ਵਾਰ ਰਾਮ ੧) ੨. ਦੇਖੋ, ਲੋਹਿਤ ੪. "ਲੋਹੂ ਫਾਥੀ ਜਾਲੀ." (ਚੰਡੀ ੩)


ਲੋਹਭਾਂਡ. ਲੋਹੇ ਦਾ ਬਰਤਨ.


ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ.


ਇਹ ਲੋਕ ਅਤੇ ਪਰਲੋਕ। ੨. ਲੋਕ (ਦਰਸ਼ਨ) ਅਲੋਕ (ਨਾ ਦੇਖਣਾ). ਦ੍ਰਿਸ਼੍ਯ ਅਦ੍ਰਿਸ਼੍ਯ। ੩. ਅਲੌਕਿਕ ਲੋਕ (ਦਰਸ਼ਨ). "ਲੋਕ ਅਲੋਕ ਬਿਲੋਕਨ ਪਾਯੋ." (੩੩ ਸਵੈਯੇ) ੪. ਦੇਖੋ, ਲੋਕਾਲੋਕ.