Meanings of Punjabi words starting from ਸ

ਸਿੰ. ਵਿ- ਸੰ. ਆਸ਼੍ਰਿਤ. ਆਸਰੇ ਲੱਗਿਆ ਹੋਇਆ। ੨. ਸ਼ਰਣ ਆਇਆ. ਜਿਸ ਨੇ ਪਨਾਹ ਲਈ ਹੈ। ੩. ਸੰਬੰਧਿਤ.


ਦੇਖੋ, ਸਮਾਉਣਾ, ਸਮਾਈ ਅਤੇ ਸਮਾਹਾ। ੨. ਸ- ਉਮਾਹ। ੩. ਸੰਵਹਨ. ਪਹੁਚਾਉਣਾ "ਸਭਨਾ ਰਿਜਕ ਸਮਾਹਦਾ ਪਿਆਰਾ." (ਸੋਰ ਮਃ ੪) ੪. ਅ਼. [سماح] ਸੱਮਾਹ਼. ਵਿ- ਉਦਾਰਾਤਮਾ। ੫. ਕ੍ਰਿਪਾਲੂ.


ਸੰ. ਸਮਾਹਾਰ. ਸੰਗ੍ਰਹਿ. ਜਮਾ ਕਰਨਾ. "ਨਾਨਕ ਸਚੇ ਸਚਿ ਸਮਾਹਰ." (ਵਾਰ ਰਾਮ ੨. ਮਃ ੫) ੨. ਵ੍ਯਾਕਰਣ ਅਨੁਸਾਰ ਇੱਕ ਸਮਾਸ. ਅਰਥਾਤ ਬਹੁਤ ਸ਼ਬਦਾਂ ਦਾ ਸੰਬੰਧ. ਸਮਾਹਾਰ.


ਸੰ. समाह्रत- ਸਮਾਹ੍ਰਿਤ. ਸੰ- ਆਹ੍ਰਿਤ. ਵਿ- ਜਮਾ ਕੀਤਾ। ੨. ਇੱਕ ਥਾਂ ਕੀਤਾ। ੩. ਸ਼ਾਮਿਲ ਹੋਇਆ. "ਸੋ ਭਗਤਾਂ ਮਨਿ ਵੁਠਾ ਸਚਿ ਸਮਾਹਰਾ." (ਵਾਰ ਗੂਜ ੨. ਮਃ ੫) ੪. ਸ- ਉਮਾਹੜਾ. ਪ੍ਰਸੰਨ. ਆਨੰਦ ਸਹਿਤ. "ਭਇਆ ਸਮਾਹੜਾ ਹਰਿਰਤਨ ਵਿਸਾਹਾ." (ਬਿਲਾ ਛੰਤ ਮਃ ੫)


ਸੰ. समाह्रत- ਸਮਾਹ੍ਰਿਤ. ਵਿ- ਜਮਾ ਕੀਤਾ. ਸੰਗ੍ਰਹੀਤ. ਇਕੱਠਾ ਕੀਤਾ. ਮੁਹੱਈਆ ਕੀਤਾ. "ਜੀਅ ਜੰਤ ਸਭਿ ਪਾਛੇ ਕਰਿਆ ਪ੍ਰਿਥਮੇ ਰਿਜਕੁ ਸਮਾਹਾ." (ਸਾਰਾ ਅਃ ਮਃ ੫) "ਬ੍ਰਹਮਗਿਆਨੀ ਕੈ ਗਰੀਬੀ ਸਮਾਹਾ." (ਸੁਖਮਨੀ) ੨. ਸਮਾਇਆ. ਲੀਨ ਹੋਇਆ. "ਜਪਿ ਨਾਨਕ ਭਗਤ ਸਮਾਹਾ." (ਸੋਰ ਮਃ ੪) ੩. ਦੇਖੋ, ਸਮਾਹਿਤ. "ਆਪੇ ਗੁਣ ਗਾਵਾਇਦਾ ਪਿਆਰ ਆਪੇ ਸਬਦਿ ਸਮਾਹਾ." (ਸੋਰ ਮਃ ੪)


ਦੇਖੋ, ਸਮਾਹਰ ੨.


ਦੇਖੋ, ਸਮਾਹਿਤ.


ਸੰ. ਵਿ- ਸਮਾਧਿ ਵਿੱਚ ਇਸਥਿਤ. ਏਕਾਗ੍ਰ ਮਨ. "ਸਹਿਜ ਸਮਾਧਿ ਸਮਾਹਿਓ." (ਕਾਨ ਮਃ ੫) ੨. ਸਿੱਧ ਹੋਇਆ. ਤਿਆਰ ਹੋਇਆ। ੩. ਸ਼ੁੱਧ। ੪. ਮਿਲਿਆ ਹੋਇਆ. "ਘਟਿ ਘਟਿ ਰਹਿਓ ਸਮਾਹਿਓ." (ਸੋਰ ਮਃ ੫) "ਨਾਨਕ ਸਰਬ ਸਮਾਹਿਆ ਜੀਉ." (ਮਾਝ ਮਃ ੫)


ਮਿਲਦਾ ਹੈ. ਸਮਾਉਂਦਾ ਹੈ.