Meanings of Punjabi words starting from ਅ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਠ, ਜਿਸ ਨੂੰ ਇਕੱਲਾ ਪਾਠੀਆ ਇੱਕੇ ਆਸਨ ਬੈਠਕੇ ਸਮਾਪਤ ਕਰੇ, ਅਤੇ ਭੋਗ ਪੈਣ ਤੀਕ ਜਲ ਅੰਨ ਆਦਿ ਕੁਝ ਨਾ ਵਰਤੇ. ਇਹ ਪਾਠ ਨੌ ਪਹਿਰ ਵਿੱਚ ਹੋਇਆ ਕਰਦਾ ਹੈ. ਦੇਖੋ, ਨਾਰਾਯਣ ਸਿੰਘ ਬਾਬਾ.


ਸੰ. ਸੰਗ੍ਯਾ- ਆਚਾਰ ਦੇ ਉਲੰਘਨ ਦੀ ਕ੍ਰਿਯਾ. ਜ਼੍ਯਾਦਤੀ। ੨. ਦੁਰਾਚਾਰ. ਪਾਪ। ੩. ਜੁਲਮ.


ਦੇਖੋ, ਅਤਸਹਿਤਾ.


ਸੰ. ਵਿ- ਅਤ੍ਯੰਤ. ਬਹੁਤ ਜ਼੍ਯਾਦਾ.


ਦੇਖੋ, ਅਤ੍ਯੁਕ੍ਤਿ.


ਸੰ. ਸੰਗ੍ਯਾ- ਘੋਰ ਸ੍ਵਾਪ (ਨੀਂਦ). ਮਹਾਨਿੰਦ੍ਰਾ. ਮੌਤ. ਦੇਖੋ, ਸਨਐ.