Meanings of Punjabi words starting from ਕ

ਵਿਛਾਉਣ ਦਾ ਵਸਤ੍ਰ. ਦੇਖੋ, ਤਲਪਾ. "ਤਾ ਪਰ ਕਲਪਾ ਰੁਚਿਰ ਬਿਛਾਵਾ." (ਨਾਪ੍ਰ) ਅਞਾਣ ਲਿਖਾਰੀ ਨੇ ਤਲਪਾ ਦੀ ਥਾਂ ਕਲਪਾ ਲਿਖ ਦਿੱਤਾ ਹੈ.


ਕ੍ਰਿ. ਚਿੰਤਾ ਵਿੱਚ ਪਾਉਣਾ. ਦੁਖੀ ਕਰਨਾ. ਕਲਪਨਾ ਵਿੱਚ ਲਾਉਣਾ.


ਦੇਖੋ, ਕਲਪ ੫.


ਅ਼. [کلف] ਸੰਗ੍ਯਾ- ਚੰਦ੍ਰਮਾ ਦਾ ਦਾਗ਼, ਜੋ ਕਾਲਾ ਦਿਖਾਈ ਦਿੰਦਾ ਹੈ। ੨. ਚੇਹਰੇ ਪੁਰ ਦਾ ਦਾਗ਼। ੩. ਚਿੱਟੇ ਵਾਲਾਂ ਪੁਰ ਸਿਆਹੀ ਦਾ ਪੋਚਾ. ਖ਼ਿਜਾਬ. ਦੇਖੋ, ਕਾਲਿਮਾ.