Meanings of Punjabi words starting from ਖ

ਵਿ- ਕ੍ਸ਼ਯ (ਵਿਨਾਸ਼) ਕਰਨ ਵਾਲੀ. "ਖੰਕੜੀਯ ਕਾਲ ਕ੍ਰੂਰਾਪ੍ਰਭਾ." (ਕਲਕੀ)


ਦੇਖੋ, ਕੰਕਾਲ ਅਤੇ ਕੰਕਾਲੀ। ੨. ਸ਼ਿਵ ਦਾ ਇੱਕ ਭੇਦ, ਜੋ ਭੈਰਵ ਦਾ ਸਰੂਪ ਹੈ. "ਕਲ ਨਾਰਦ ਖੰਕਾਲ ਦੀ ਜਮਗਣ ਜੂਹ ਬਿਤਾਲ." (ਸਲੋਹ) ੩. ਖੰਕਾਲ ਸ਼ਕਤਿ ਭੈਰਵੀ. ਖੰਕਾਲੀ. "ਅਨਗੰਜ ਅਭੰਜਾ ਖੰਕਾਲੀ." (ਪਾਰਸਾਵ)


ਕ੍ਸ਼ਯ- ਅੰਗ. "ਕਿਤੇ ਖਿੰਗ ਖੰਗੇ." (ਚਰਿਤ੍ਰ ੧੨੮) ਕਿਤਨੇ ਹੀ ਘੋੜੇ ਕੱਟ ਦਿੱਤੇ। ੨. ਖਈ ਰੋਗ ਦਾ ਅੰਗ, ਖਾਂਸੀ. ਖੰਘ.


ਦੇਖੋ, ਖੰਘਰ.


ਦੇਖੋ, ਖਾਂਸੀ। ੨. ਕੰਠ. ਹਲਕ.