nan
ਚੀਰਣ ਤੋਂ ਹੋਇਆ ਘਾਉ. ਫੱਟ।#੨. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩. ਫ਼ਾ. [چیِرہ] ਦਿਲੇਰੀ. ਬਹਾਦੁਰੀ। ੪. ਵਿਜੈ. ਫ਼ਤੇ। ੫. ਸਰਬੰਦ।¹ ੬. ਬਲ. ਸ਼ਕ੍ਤਿ. "ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ." (ਸੋਦਰੁ) "ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ." (ਵਾਰ ਗੂਜ ੧. ਮਃ ੩) "ਸਭ ਕੋ ਜਮ ਕੇ ਚੀਰੇ ਵਿਚਿ ਹੈ." (ਵਾਰ ਬਿਲਾ ਮਃ ੩) "ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ." (ਸ੍ਰੀ ਮਃ ੩) ੭. ਵਿ- ਦਿਲੇਰ. ਬਹਾਦੁਰ। ੮. ਉੱਚਾ. ਵੱਡਾ। ੯. ਦਾਨਾ। ੧੦. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- "ਲਿਖੈਂ ਤਾਸ ਚੀਰਾ." ਦੇਖੋ, ਚਿਹਰਾ ਲਿਖਣਾ.
nan
nan
ਖ਼ਤ਼. ਚਿੱਠੀ. "ਚੀਰੀ ਆਈ ਢਿਲ ਨ ਕਾਊ." (ਵਾਰ ਰਾਮ ੧. ਮਃ ੧) "ਜਿਨ ਕੀ ਚੀਰੀ ਦਰਗਹਿ ਪਾਟੀ." (ਆਸਾ ਅਃ ਮਃ ੧) ੨. ਆਗ੍ਯਾਪਤ੍ਰ. ਪਰਵਾਨਾ. "ਚੀਰੀ ਜਾਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ." (ਵਾਰ ਸਾਰ ਮਃ ੨) ੩. ਸੰ. ਝਿੱਲੀ. ਬਿੰਡਾ.
ਅਵਸਥਾ ਦੀ ਸਮਾਪਤੀ ਹੋਣੀ. ਮ੍ਰਿਤ੍ਯੁ ਹੋਣੀ. ਭਾਰਤ ਵਿੱਚ ਰਿਵਾਜ ਹੈ, ਜਿਸ ਚਿੱਠੀ ਵਿੱਚ ਮਰਨ ਦੀ ਖ਼ਬਰ ਦਿੱਤੀ ਜਾਵੇ, ਉਸ ਦਾ ਸਿਰਾ ਪਾੜ ਦਿੱਤਾ ਜਾਂਦਾ ਹੈ। ੨. ਦੇਖੋ, ਚੀਰੀ। ੩. ਪਰਚਾ ਚਾਕ ਹੋਣਾ.
ਦੇਖੋ, ਚੀਰ.
nan