Meanings of Punjabi words starting from ਜ

ਦੇਖੋ, ਜੇਜੀਆ.


ਸੰ. ਸੰਗ੍ਯਾ- ਜ੍ਯੇਸ੍ਠਪਨ. ਜੇਠਾਪਨ. ਬਜ਼ੁਰਗੀ. "ਤਾਤ ਕੀ ਜਿਠਾਈ." (ਨਾਪ੍ਰ)


ਦੇਖੋ, ਜਠੇਰਾ. "ਘਰ ਕੇ ਜਿਠੇਰੇ ਕੀ ਚੂਕੀ ਕਾਣਿ. (ਆਸਾ ਮਃ ੫) ਭਾਵ- ਧਰਮਰਾਜ ਦੀ ਕਾਣ ਮਿਟ ਗਈ.


ਦੇਖੋ, ਜਿਣਿ ਅਤੇ ਜਿਨ। ੨. ਜਿੱਤ. ਫ਼ਤੇ.


ਵਿ- ਜਿੱਤਣ ਵਾਲਾ. ਵਿਜਯੀ. "ਜੋ ਗੁਰਮੁਖਿ ਹਰਿ ਜਪਿ ਜਿਣਕਾ." (ਵਾਰ ਸੋਰ ਮਃ ੪)


ਜਿੱਤਦੇ ਹਨ. ਫ਼ਤੇ ਕਰਦੇ. "ਗੁਰਸਿਖ ਲੈ, ਮਨ ਜਿਣਤਿਆ." (ਵਾਰ ਸੋਰ ਮਃ ੪)


ਜਿਣ (ਫ਼ਤੇ ਕਰਕੇ) ਆਇਆ। ੨. ਜਿਤਵਾਇਆ. ਫ਼ਤੇ ਕਰਵਾਇਆ.