Meanings of Punjabi words starting from ਭ

ਸੰ. ਭਯ. ਸੰਗ੍ਯਾ- ਡਰ. ਖ਼ੌਫ਼. "ਭੈ ਵਿਚਿ ਸੂਰਜੁ ਭੈ ਵਿਚਿ ਚੰਦੁ." (ਵਾਰ ਆਸਾ) ੨. ਭਵ. ਸੰਸਾਰ. ਜਗਤ. "ਭੈਤ੍ਰਾਸ ਨਾਲ ਕ੍ਰਿਪਾਲੁ ਗੁਣਨਿਧਿ." (ਗੂਜ ਅਃ ਮਃ ੫) ਭਵਤ੍ਰਾਸਨਾਸ਼ਕ.


ਭੈ ਦਾਇਕ ਅਟਵੀ (ਜੰਗਲ). ਭਯਾਨਕ ਵਨ. ਦੇਖੋ, ਅਟਵੀ.


ਵਿ- ਭਯਾਨਕ. ਡਰਾਉਣਾ. ਭਯੰਕਰ.


ਭਇਆ. ਹੋਇਆ. "ਕਾਸਟ ਚੰਦਨੁ ਭੈਇਲਾ." (ਪ੍ਰਭਾ ਨਾਮਦੇਵ)


ਦੇਖੋ, ਭੈਂਸ ਅਤੇ ਭੈਂਸਾ. "ਭੈਸਰ ਮਾਥੇ ਸੀਂਗਗੋ." (ਟੋਡੀ ਨਾਮਦੇਵ)