Meanings of Punjabi words starting from ਕ

ਅ਼. [قلب] ਸੰਗ੍ਯਾ- ਦਿਲ.


ਸੰਗ੍ਯਾ- ਸ਼ੋਰ ਸ਼ਰਾਬਾ. ਹੱਲਾ ਗੁੱਲਾ. ਅਜਿਹਾ ਸ਼ੋਰ, ਜਿਸ ਦੀ ਧੁਨਿ ਸਪਸ੍ਟ ਨਾ ਜਾਣੀ ਜਾਵੇ. "ਕਲਬਲਾਟ ਹਮ ਨੇ ਸੁਨਪਾਵਾ." (ਗੁਪ੍ਰਸੂ) ੨. ਦੁੱਖਭਰੀ ਪੁਕਾਰ.


ਦੇਖੋ, ਕਲਵਿੰਕ.


ਦੇਖੋ, ਕਾਲਬੂਤ.


ਸੰ. ਸੰਗ੍ਯਾ- ਹਾਥੀ ਦਾ ਬੱਚਾ। ੨. ਊਠ ਦਾ ਬੱਚਾ। ੩. ਧਤੂਰਾ.


ਕਲਭ ਦਾ ਇਸਤ੍ਰੀ ਲਿੰਗ.


ਅ਼. [قلم] ਸੰਗ੍ਯਾ- ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ." (ਵਾਰ ਸ੍ਰੀ ਮਃ ੩) ੨. ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। ੩. ਕ਼ਲਮ ਦੇ ਆਕਾਰ ਦੀ ਕੋਈ ਵਸਤੁ। ੪. ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ." (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। ੫. ਸੰ. ਇੱਕ ਪ੍ਰਕਾਰ ਦੇ ਚਾਉਲ.