Meanings of Punjabi words starting from ਚ

ਸੰਗ੍ਯਾ- ਇਲ੍ਹ. ਦੇਖੋ, ਚਿੱਲ। ੨. ਇੱਕ ਪਹਾੜੀ ਬਿਰਛ. ਚੀੜ੍ਹ. L. Pinus Longifolia. ਇਸ ਦੇ ਗੂੰਦ ਨੂੰ ਬਰੋਜਾ ਆਖਦੇ ਹਨ. ਦੇਖੋ, ਨੇਵਜਾ.

ਸੰ. चीवू ਧਾ- ਪਹਿਰਨਾ, ਪਕੜਨਾ, ਚਮਕਣਾ, ਬੋਲਣਾ.

ਸੰਗ੍ਯਾ- ਕੁੰਭਕਾਰ (ਘੁਮਿਆਰ) ਦਾ ਡੋਰਾ, ਜਿਸ ਨਾਲ ਚੱਕ ਉੱਪਰੋਂ ਬਰਤਨ ਨੂੰ ਕੱਟਕੇ ਉਤਾਰਦਾ ਹੈ। ੨. ਸੰ. ਪਾਟਿਆ ਪੁਰਾਣਾ ਵਸਤ੍ਰ. ਚੀਥੜਾ.

ਸੰਗ੍ਯਾ- ਲੇਸ. ਚੇਪ। ੨. ਇੱਕ ਪਹਾੜੀ ਬਿਰਛ ਚੀਲ੍ਹ, ਜਿਸ ਵਿੱਚੋਂ ਬਰੋਜ਼ਾ ਨਿਕਲਦਾ ਹੈ. "ਸਰਲੀ ਊਚੇ ਥਲ ਬਹੁ ਚੀੜ੍ਹ" (ਗੁਪ੍ਰਸੂ) ਦੇਖੋ, ਚੀਲ੍ਹ ੨.

ਸੰਗ੍ਯਾ- ਲੇਸ. ਚੇਪ। ੨. ਇੱਕ ਪਹਾੜੀ ਬਿਰਛ ਚੀਲ੍ਹ, ਜਿਸ ਵਿੱਚੋਂ ਬਰੋਜ਼ਾ ਨਿਕਲਦਾ ਹੈ. "ਸਰਲੀ ਊਚੇ ਥਲ ਬਹੁ ਚੀੜ੍ਹ" (ਗੁਪ੍ਰਸੂ) ਦੇਖੋ, ਚੀਲ੍ਹ ੨.

ਵਿ- ਲੇਸਦਾਰ. ਚੇਪ ਵਾਲਾ.

ਸੰਗ੍ਯਾ- ਚੁਹਕ. ਚਿੜੀ ਆਦਿ ਦਾ ਸ਼ਬਦ। ੨. ਚੀਤਕਾਰ. ਚੀਕ. ਚੀਂ ਚੀਂ ਧੁਨਿ। ੩. ਫ਼ਾ. [چیِن] ਸੰਗ੍ਯਾ- ਸ਼ਿਕਨ. ਬਲ. ਸਲਵਟ।੪ ਦੇਖੋ, ਚੀਨ। ੫. ਵਿ- ਚੁਗਣ ਵਾਲਾ. ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗੁਲਚੀਂ. ਫੁੱਲ ਚੁਗਣ ਵਾਲਾ.